Sunday, 08 September 2024
Jalandhar
ETT 5994 ਬੈਕਲਾਗ à¨à¨°à¨¤à©€ ਦੀ ਪà©à¨°à¨•ਿਰਿਆ ਤੇਜ਼ ਕਰਨ ਲਈ ਡਾਕਟਰ ਬਲਜੀਤ ਕੌਰ ਦੀ ਯੂਨੀਅਨ ਨà©à¨®à¨¾à¨‡à©°à¨¦à¨¿à¨†à¨‚ ਨਾਲ ਮà©à¨²à¨¾à¨•ਾਤ
ਡਾ.ਬਲਜੀਤ ਕੌਰ,ਜੋ ਸਮਾਜਿਕ ਨਿਆਂ,ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਹਨ,ਨੇ ਹਾਲ ਹੀ ਵਿੱਚ ETT 5994 ਬੈਕਲਾਗ ਯੂਨੀਅਨ ਪੰਜਾਬ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ।ਮੀਟਿੰਗ ਦੌਰਾਨ ਉਹਨਾਂ ਨੇ ਯਕੀਨ ਦਵਾਇਆ ਕਿ 5994 ਖਾਲੀ ਅਸਾਮੀਆਂ 'ਤੇ ਜਲਦ ਹੀ ਭਰਤੀ ਕੀਤੀ ਜਾਵੇਗੀ,ਜਿਸ ਵਿੱਚ 2994 ਅਸਾਮੀਆਂ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ੍ਰੇਣੀਆਂ ਦੇ ਬੈਕਲਾਗ ਨਾਲ ਜੁੜੀਆਂ ਹਨ।ਇਹ ਮੀਟਿੰਗ ਸਰਕਾਰ ਵੱਲੋਂ ਬੈਕਲਾਗ ਭਰਨ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਯਤਨਾਂ ਨੂੰ ਲੈ ਕੇ ਕੀਤੀ ਗਈ ਸੀ.
ਕੈਬਨਿਟ ਮੰਤ ਨੇ ਯੂਨੀਅਨ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਵਿੱਚ ਈ.ਟੀ.ਟੀ. ਅਧਿਆਪਕਾਂ ਦੀਆਂ 5994 ਖਾਲੀ ਅਸਾਮੀਆਂ 'ਤੇ ਜਲਦ ਹੀ ਭਰਤੀ ਪ੍ਰਕਿਰਿਆ ਸ਼ੁਰੂ ਹੋਵੇਗੀ।ਇਸ ਵਿੱਚ 2994 ਅਸਾਮੀਆਂ ਅਨੁਸੂਚਿਤ ਜਾਤੀਆਂ (SC) ਅਤੇ ਪੱਛੜੀਆਂ ਸ੍ਰੇਣੀਆਂ (BC) ਦੇ ਬੈਕਲਾਗ ਨਾਲ ਸਬੰਧਤ ਹਨ।ਇਹ ਮੀਟਿੰਗ ਯੂਨੀਅਨ ਦੀਆਂ ਮੰਗਾਂ ਨੂੰ ਸੂਣ ਕੇ ਕੀਤੀ ਗਈ ਅਤੇ ਮੰਤਰੀ ਨੇ ਭਰੋਸਾ ਦਿੱਤਾ ਕਿ ਸਰਕਾਰ ਬੈਕਲਾਗ ਅਸਾਮੀਆਂ ਨੂੰ ਭਰਨ ਲਈ ਵਚਨਬੱਧ ਹੈ.
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਦੀ ਭਲਾਈ ਲਈ ਲਗਾਤਾਰ ਯਤਨ ਕਰ ਰਹੀ ਹੈ ਅਤੇ ਉਨ੍ਹਾਂ ਦਾ ਜੀਵਨ ਪੱਧਰ ਸੁਧਾਰਨ ਲਈ ਵਚਨਬੱਧ ਹੈ।ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਖਾਸ ਤੌਰ 'ਤੇ ਪਿੱਛੜੀਆਂ ਸ੍ਰੇਣੀਆਂ ਅਤੇ ਅਨੁਸੂਚਿਤ ਜਾਤੀਆਂ ਲਈ ਮੌਕੇ ਪ੍ਰਦਾਨ ਕਰਨ ਲਈ ਵੱਖ-ਵੱਖ ਕਦਮ ਲਏ ਜਾ ਰਹੇ ਹਨ।
ETT 5994 Backlog Recruitment Dr. Baljit Kaur Meets with Union Representatives