Monday, 10 March 2025
Jalandhar
काला बक्रा स्वास्थ्य केंद्र में सरकारी स्वास्थ्य पहल के तहत निःशुल्क प्रसवपूर्व जांच
ਕਾਲਾ ਬੱਕਰਾ 10/3/2025 ਭਾਰਤ ਸਰਕਾਰ ਮੰਤਰਾਲਾ ਸਿਹਤ ਅਤੇ ਸੂਬਾ ਸਰਕਾਰ ਵੱਲੋਂ ਉਲੀਕੇ ਗਏ ਪ੍ਰੋਗਰਾਮਾਂ ਤਹਿਤ ਪ੍ਰਧਾਨ ਮੰਤਰੀ ਸੁਰੱਖਿਅਤ ਜਨੇਪਾ ਪ੍ਰੋਗਰਾਮ ਅਧੀਨ ਸਿਹਤ ਕੇਂਦਰ ਕਾਲਾ ਬੱਕਰਾ ਵਿਖੇ ਹਰ ਮਹੀਨੇ ਦੀ 9 ਤਰੀਕ ਅਤੇ 23 ਨੂੰ ਗਰਭਵਤੀ ਮਾਵਾਂ ਨੂੰ ਸਪੈਸ਼ਲ ਤੌਰ ਤੇ ਚੈਕ ਅਪ ਕਰਕੇ ਉਨ੍ਹਾਂ ਦੇ ਲੋੜੀਂਦੇ ਟੈਸਟ ਮੁਫ਼ਤ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਲੋੜੀਂਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ।
ਸਿਹਤ ਕੇਂਦਰ ਕਾਲਾ ਬੱਕਰਾ ਦੇ ਪ੍ਰਮੁੱਖ ਡਾ ਰਿਚਰਡ ਓਹਰੀ ਜੀ ਨੇ ਲੇਡੀ ਡਾਕਟਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਕਿ ਗਰਭਵਤੀ ਔਰਤਾਂ ਦੀ ਚੈਕ ਅੱਪ ਦੌਰਾਨ ਕੋਈ ਕੁਤਾਹੀ ਨਾ ਵਰਤੀ ਜਾਵੇ। ਉਨ੍ਹਾਂ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਚੰਗੇ ਸਮਾਜ ਨੂੰ ਸਿਰਜਣ ਲਈ ਸਿਹਤਮੰਦ ਬੱਚਿਆਂ ਦਾ ਪੈਦਾ ਹੋਣਾ ਜ਼ਰੂਰੀ ਹੈ। ਇਸ ਲਈ ਗਰਭਵਤੀ ਮਾਵਾਂ ਦੀ ਸਿਹਤ ਨੂੰ ਬਰਕਰਾਰ ਰੱਖਣਾ ਜ਼ਰੂਰੀ ਹੈ।
ਡਾ ਓਹਰੀ ਨੇ ਕਿਹਾ ਕਿ ਬਲਾਕ ਭੋਗਪੁਰ ਅਧੀਨ ਸਾਰੇ ਉਪ ਸਿਹਤ ਕੇਂਦਰਾਂ ਦੇ ਸਟਾਫ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਹਰੇਕ ਜਨੇਪਾ ਹਸਪਤਾਲਾਂ ਵਿੱਚ ਕਰਵਾਉਣ ਲਈ ਮਾਵਾਂ ਦੇ ਪਰਵਾਰਿਕ ਮੈਂਬਰਾਂ ਨੂੰ ਪ੍ਰੇਰਿਤ ਕੀਤਾ ਜਾਵੇ ਤਾਂ ਕਿ ਜਨੇਪੇ ਸਮੇਂ ਕਿਸੇ ਵੀ ਮਾਂ ਜਾਂ ਬੱਚੇ ਦੀ ਅਣ ਆਈ ਮੌਤ ਨਾ ਹੋ ਜਾਵੇ। ਅੱਜ ਦੇ ਕੈਂਪ ਵਿੱਚ ਡਾ ਹਰਮਿੰਦਰ ਵਿਰਦੀ ਨੇ ਗਰਭਵਤੀ ਮਾਵਾਂ ਦਾ ਮੈਡੀਕਲ ਚੈੱਕਅਪ ਕੀਤਾ। ਡਾਕਟਰ ਓਹਰੀ ਜੀ ਨੇ ਮੀਡੀਆ ਨੂੰ ਦੱਸਿਆ ਕਿ ਹਸਪਤਾਲ ਕਾਲਾ ਵਿਚ ਮੁਫ਼ਤ ਜਨੇਪਾ ਕਰਨ ਦੀ ਸਹੂਲਤ ਉਪਲਬਧ ਹੈ ਅਤੇ ਜਨੇਪੇ ਉਪਰੰਤ ਮਾਂ ਨੂੰ ਸਰਕਾਰ ਵੱਲੋਂ ਠਹਿਰਾਈ ਮਾਲੀ ਸਹਾਇਤਾ ਵੀ ਦਿੱਤੀ ਜਾਂਦੀ ਹੈ।