ePaper Reading mode

Rzana Punjab ePaper

Saturday, 29 March 2025

ਸਿਹਤ ਕੇਂਦਰ ਕਾਲਾ ਬੱਕਰਾ ਵਿੱਚ ਡੇਂਗੂ, ਮਲੇਰੀਆ ਅਤੇ ਮੌਸਮੀ ਬੀਮਾਰੀਆਂ ਤੋਂ ਬਚਾਅ ਲਈ ਜਾਗਰੂਕਤਾ ਗਤੀਵਿਧੀਆਂ

FoSTaC Training for Food Technology Students of DAB College Jalandhar at PAU Ludhiana
FoSTaC Training for Food Technology Students of DAB College Jalandhar at PAU Ludhiana

ਕਾਲਾ ਬੱਕਰਾ ਮਿਤੀ 28/3/2025 ਰਾਜ ਸਰਕਾਰ ਮੰਤਰਾਲਾ ਸਿਹਤ ਵੱਲੋਂ ਮਿਲੇ ਹੁਕਮਾਂ ਅਤੇ ਸਿਵਲ ਸਰਜਨ ਜਲੰਧਰ ਡਾਕਟਰ ਗੁਰਮੀਤ ਲਾਲ ਜੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਿਹਤ ਕੇਂਦਰ ਕਾਲਾ ਬੱਕਰਾ ਅਧੀਨ ਏਰੀਆ ਬਲਾਕ ਭੋਗਪੁਰ ਦੇ ਵੱਖ ਵੱਖ ਥਾਵਾਂ ਤੇ ਡਰਾਈ ਡੇ ਫਰਾਈਡੇ ਗਤੀਵਿਧੀਆਂ ਕਰਕੇ ਲੋਕਾਂ ਨੂੰ ਡੇਂਗੂ, ਮਲੇਰੀਆ ਤੇ ਹੋਰ ਮੌਸਮੀ ਬੀਮਾਰੀਆਂ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ। ਸਿਹਤ ਸੰਸਥਾ ਮੁੱਖੀ ਡਾਕਟਰ ਰਿਚਰਡ ਓਹਰੀ ਜੀ ਨੇ ਮੀਡੀਆ ਰਾਹੀਂ ਆਮ ਜਨਤਾ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਭਾਵੇਂ ਇਹ ਬੀਮਾਰੀਆਂ ਜਾਨ ਲੇਵਾ ਹਨ ਪਰ ਸਮੇਂ ਸਿਰ ਇਨ੍ਹਾਂ ਤੇ ਕਾਬੂ ਪਾ ਕੇ ਆਣ ਆਈਆਂ ਮੌਤਾਂ ਨੂੰ ਟਾਲਿਆ ਜਾ ਸਕਦਾ ਹੈ।

ਉਨ੍ਹਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸਿਹਤ ਕੇਂਦਰ ਕਾਲਾ ਬਲਾਕ ਭੋਗਪੁਰ ਏਰੀਏ ਵਿੱਚ ਡੇਂਗੂ ਮਲੇਰੀਆ ਤੇ ਹੋਰ ਮੌਸਮੀ ਬੀਮਾਰੀਆਂ ਤੋਂ ਜਾਗਰੂਕ ਕਰਨ ਲਈ 10 ਟੀਮਾਂ ਦਾ ਗਠਨ ਕੀਤਾ ਗਿਆ ਹੈ। ਬਲਾਕ ਦੇ ਪਿੰਡਾਂ ਵਿੱਚ ਆਸ਼ਾ ਵਰਕਰਾਂ ਧਾਰਮਿਕ ਸਥਾਨਾਂ ਦੇ ਸਪੀਕਰਾਂ ਰਾਹੀਂ ਇਨ੍ਹਾਂ ਬੀਮਾਰੀਆਂ ਤੋਂ ਬਚਾਅ ਲਈ ਅਨਾਊਂਸਮੈਂਟ ਕਰਵਾ ਰਹੀਆਂ ਹਨ। ਡਾ ਓਹਰੀ ਜੀ ਨੇ ਕਿਹਾ ਕਿ ਇਨ੍ਹਾਂ ਬੀਮਾਰੀਆਂ ਨੂੰ ਰੋਕਿਆਂ ਜਾ ਸਕਦਾ ਹੈ ਜੇ ਮੱਛਰ ਦੀ ਪੈਦਾਵਾਰ ਚੇਨ ਨੂੰ ਤੋੜਿਆ ਜਾਵੇ ਇਹ ਬਹੁਤ ਹੀ ਸੌਖਾ ਹੈ ਸਿਰਫ਼ ਹਫਤੇ ਦੇ ਹਰ ਸ਼ੁਕਰਵਾਰ ਨੂੰ ਇਕੱਠੇ ਹੋਏ ਪਾਣੀ ਨੂੰ ਰੋੜ੍ਹ ਕੇ ਸੁਕਾ ਦੇਣਾ ਹੈ। ਜਿਵੇਂ ਕਿ ਗਮਲਿਆਂ ਦਾ ਪਾਣੀ, ਕੂਲਰਾਂ ਵਿਚਲਾ ਪਾਣੀ, ਫਰਿੱਜਾਂ ਦੀਆਂ ਟ੍ਰੇਆਂ ਵਿੱਚ ਜਮ੍ਹਾਂ ਹੋਇਆ ਪਾਣੀ, ਟੁੱਟੇ ਭੱਜੇ ਭਾਂਡਿਆਂ ਵਿੱਚ ਜਮ੍ਹਾਂ ਪਾਣੀ, ਪੁਰਾਣੇ ਟਾਇਰਾਂ ਆਦਿ ਵਿੱਚ ਬਰਸਾਤ ਦਾ ਜਮ੍ਹਾਂ ਪਾਣੀ ਰੋੜ੍ਹ ਕੇ ਸੁਕਾ ਦੇਣਾ ਹੈ। ਮੱਛਰ ਦੀ ਪੈਦਾਵਾਰ ਦਾ ਸਰੋਤ ਸਿਰਫ ਸਾਫ਼ ਖੜ੍ਹਾ ਪਾਣੀ ਹੈ । ਜੇਕਰ ਇਨ੍ਹਾਂ ਅਲਾਮਤਾਂ ਦੀ ਕਿਸੇ ਨੂੰ ਲਾਗ ਲੱਗ ਜਾਂਦੀ ਹੈ ਤਾਂ ਘਬਰਾਉਣ ਦੀ ਲੋੜ ਨਹੀਂ। ਸਮੇਂ ਸਿਰ ਮਰੀਜ਼ ਸਿਹਤ ਕੇਂਦਰ ਕਾਲਾ ਬੱਕਰਾ ਪਹੁੰਚ ਕੇ ਆਪਣਾ ਇਲਾਜ ਕਰਵਾ ਸਕਦੇ ਹਨ। ਇਨ੍ਹਾਂ ਬੀਮਾਰੀਆਂ ਦਾ ਇਲਾਜ ਸਿਹਤ ਕੇਂਦਰ ਕਾਲਾ ਬੱਕਰਾ ਵਿੱਚ ਮੁਫ਼ਤ ਕੀਤਾ ਜਾਂਦਾ ਹੈ।