ePaper Reading mode

Rzana Punjab ePaper

Tuesday, 03 December 2024

ਜਲੰਧਰ ਦੇ ਸੀ ਐਚ ਸੀ ਕਾਲਾ ਬੱਕਰਾ ਵਿਖੇ ਐਚ ਆਈ ਵੀ ਟੈਸਟ ਕਰਨ ਲਈ ਕੈੰਪ ਦਾ ਆਯੋਜਨ ਕੀਤਾ

ਜਲੰਧਰ ਦੇ ਸੀ ਐਚ ਸੀ ਕਾਲਾ ਬੱਕਰਾ ਵਿਖੇ ਐਚ ਆਈ ਵੀ ਟੈਸਟ ਕਰਨ ਲਈ ਕੈੰਪ ਦਾ ਆਯੋਜਨ ਕੀਤਾ

(ਰਾਜੂ ਸੇਠ) ਕਾਲਾ ਬੱਕਰਾ ਮਿਤੀ 3/12/2024 ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਅਤੇ ਸਿਵਲ ਸਰਜਨ ਜਲੰਧਰ ਡਾ ਗੁਰਮੀਤ ਲਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਰਾਹੀਂ ਸੀ ਐਚ ਸੀ ਕਾਲਾ ਬੱਕਰਾ ਵਿਖੇ ਐਚ ਆਈ ਵੀ ਟੈਸਟ ਕਰਨ ਲਈ ਕੈਂਪ ਦਾ ਆਯੋਜਨ ਕੀਤਾ ਗਿਆ।

ਮੀਡੀਆ ਨਾਲ ਗੱਲਬਾਤ ਕਰਦਿਆਂ ਡਾ ਰਿਚਰਡ ਓਹਰੀ ਜੀ ਸੀਨੀਅਰ ਮੈਡੀਕਲ ਅਫ਼ਸਰ ਕਾਲਾ ਬੱਕਰਾ ਨੇ ਪਬਲਿਕ ਨੂੰ ਜਾਗਰੂਕ ਕਰਨ ਲਈ ਦੱਸਿਆ ਕਿ ਇਹ ਬੀਮਾਰੀ ਬੜੀ ਤੇਜ਼ੀ ਨਾਲ ਪੈਰ ਪਸਾਰਦੀ ਜਾ ਰਹੀ ਹੈਹ ਬੀਮਾਰੀ ਅਸੁਰੱਖਿਅਤ ਜਿਨਸੀ ਸਬੰਧਾਂ,ਬਗੈਰ ਟੈਸਟ ਕੀਤਾ ਖੂਨ ਚਾੜ੍ਹਨ ਨਾਲ,ਇੱਕੋ ਸੂਈ ਕਈਆਂ ਨੂੰ ਲਗਾਉਣ ਨਾਲ,ਐਚ ਆਈ ਵੀ ਤੋਂ ਪੀੜ੍ਹਤ ਮਾਂ ਤੋਂ ਪਤੀ ਤੇ ਬੱਚੇ ਦੋਵਾਂ ਵਿੱਚ ਫੈਲਦੀ ਹੈ।

ਸਿਹਤ ਗਿਆਨ ਦੀ ਜਾਣਕਾਰੀ ਨਾਲ ਹੀ ਇਸ ਬੀਮਾਰੀ ਨੂੰ ਫੈਲਣ ਤੇ ਇਸ ਤੋਂ ਬਚਿਆ ਜਾ ਸਕਦਾ ਹੈ।ਅਗਰ ਕਿਸੇ ਕਾਰਨ ਇਸ ਬੀਮਾਰੀ ਦੀ ਲਾਗ ਲੱਗ ਜਾਵੇ ਤਾਂ ਘਬਰਾਉਣ ਦੀ ਲੋੜ ਨਹੀਂ।ਸਮੇਂ ਸਿਰ ਟੈਸਟ ਕਰਾ ਕੇ ਇਸ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ।ਇਸ ਬੀਮਾਰੀ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ।

HIV testing camp organized at CHC Kala Bakra Jalandhar