Friday, 07 March 2025
Health
ਕਾਲਾ ਬੱਕਰਾ: ਲੋਕਾਂ ਲਈ ਵਧੀਆ ਸਿਹਤ ਸਹੂਲਤਾਂ ਯਕੀਨੀ ਬਣਾਉਣ हेतु ਮੀਟਿੰਗ
ਕਾਲਾ ਬੱਕਰਾ ਮਿਤੀ 7/3/2025 ਸੂਬਾ ਸਰਕਾਰ ਮੰਤਰਾਲਾ ਸਿਹਤ ਵੱਲੋਂ ਮਿਲੇ ਹੁਕਮਾਂ ਸਬੰਧੀ ਆਪਣੇ ਬਲਾਕ ਭੋਗਪੁਰ ਵਿੱਚ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਪਰਾਲੇ ਦੇ ਸਬੰਧ ਵਿੱਚ ਸਿਹਤ ਸੰਸਥਾ ਕਾਲਾ ਬੱਕਰਾ ਦੇ ਮੁੱਖੀ ਡਾ ਰਿਚਰਡ ਓਹਰੀ ਜੀ ਨੇ ਬਲਾਕ ਭੋਗਪੁਰ ਦੇ ਵੱਖ ਵੱਖ ਪਿੰਡਾਂ ਤੋਂ ਆਈਆਂ ਆਸ਼ਾ ਵਰਕਰਾਂ ਦੀ ਮੀਟਿੰਗ ਕੀਤੀ।
ਉਨ੍ਹਾਂ ਨੇ ਆਸ਼ਾ ਵਰਕਰਾਂ ਨੂੰ ਆਪਣੇ ਆਪਣੇ ਪਿੰਡ ਵਿੱਚ ਲੋਕਾਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਪੂਰੀ ਨਿਗਰਾਨੀ ਦੇ ਵਰਤਣ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਈ ਬੀਮਾਰੀਆਂ ਤੋਂ ਜਾਗਰੂਕ ਕਰਦਿਆਂ ਕਿਹਾ ਕਿ ਜੇਕਰ ਸਮੇਂ ਸਿਰ ਮਰੀਜ਼ਾਂ ਨੂੰ ਲੱਭ ਕੇ ਇਲਾਜ ਸ਼ੁਰੂ ਹੋ ਜਾਣ ਤੇ ਮਰੀਜ਼ਾਂ ਨੂੰ ਮੌਤ ਦੇ ਮੂੰਹ ਵਿੱਚ ਜਾਣ ਤੋਂ ਬਚਾਇਆ ਜਾ ਸਕਦਾ ਹੈ ।
ਬੀਮਾਰੀਆਂ ਤੋਂ ਬਚਾਅ ਦਾ ਗਿਆਨ ਹੋਣ ਤੇ ਆਣ ਆਈਆਂ ਮੌਤਾਂ ਤੋਂ ਬਚਿਆ ਜਾ ਸਕਦਾ ਹੈ। ਡਾ ਓਹਰੀ ਜੀ ਨੇ ਮੀਡੀਆ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਿੰਡ ਦੀ ਆਸ਼ਾ ਵਰਕਰਾਂ ਦੀ ਬੀਮਾਰੀਆਂ ਤੋਂ ਬਚਣ ਲਈ ਮੱਦਦ ਲੈਣ । ਮੀਟਿੰਗ ਵਿੱਚ ਡਾ ਤਰਨਪ੍ਰੀਤ ਕੌਰ, ਅਜੀਤ ਸਿੰਘ ਹੈਲਥ ਸੁਪਰਵਾਈਜ਼ਰ ਤੇ ਗਗਨ ਕੁਮਾਰ ਅਕਾਊਂਟੈਂਟ ਵੀ ਮੌਜੂਦ ਸਨ।