Thursday, 27 March 2025
Health
ਕਾਲਾ ਬੱਕਰਾ: ਮਮਤਾ ਦਿਵਸ ਅਧੀਨ ਗਰà¨à¨µà¨¤à©€ ਮਾਵਾਂ ਅਤੇ ਨਵਜਾਤਾਂ ਲਈ ਟੀਕਾਕਰਨ
ਕਾਲਾ ਬੱਕਰਾ 26/3/2025 ਭਾਰਤ ਸਰਕਾਰ ਮੰਤਰਾਲਾ ਸਿਹਤ ਦੇ ਪ੍ਰੋਗਰਾਮ ਮਮਤਾ ਦਿਵਸ ਤਹਿਤ ਅੱਜ ਰਾਸ਼ਟਰ ਪੱਧਰ ਤੇ ਗਰਭਵਤੀ ਮਾਵਾਂ ਤੇ ਨਵਜਾਤ ਬੱਚਿਆਂ ਨੂੰ ਮਾਰੂ ਰੋਗਾਂ ਤੋਂ ਬਚਾਉਣ ਲਈ ਟੀਕਾਕਰਨ ਕੀਤਾ ਜਾ ਰਿਹਾ ਹੈ। ਬਲਾਕ ਭੋਗਪੁਰ ਸਿਹਤ ਸੰਸਥਾ ਕਾਲਾ ਬੱਕਰਾ ਪ੍ਰਮੁੱਖ ਡਾ ਰਿਚਰਡ ਓਹਰੀ ਨੇ ਮੀਡੀਆ ਰਾਹੀਂ ਨਾਗਰਿਕਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਜੇਕਰ ਗਰਭਵਤੀ ਮਾਵਾਂ ਨੂੰ ਬੇਹਤਰ ਸਿਹਤ ਸਹੂਲਤ ਮਿਲੇ ਠੀਕ ਸਮੇਂ ਤੇ ਟੀਕਾਕਰਣ ਹੋ ਜਾਵੇ ਤਾਂ ਕੋਈ ਵੀ ਬੱਚਾ ਅਪੰਗ ਪੈਦਾ ਨਹੀਂ ਹੋ ਸਕਦਾ।
ਇਸੇ ਤਰ੍ਹਾਂ ਜੇ ਨਵਜਾਤ ਬੱਚਿਆਂ ਨੂੰ ਟੀਕਾਕਰਨ ਪੂਰੀ ਤਰ੍ਹਾਂ ਕਰਾ ਲਿਆ ਜਾਵੇ ਤਾਂ ਬੱਚਿਆਂ ਤੇ ਹਮਲਾ ਕਰਨ ਵਾਲੇ ਮਾਰੂ ਰੋਗਾਂ ਤੋਂ ਬਚਾਅ ਹੈ। ਡਾ ਓਹਰੀ ਜੀ ਨੇ ਟੀਕਾਕਰਨ ਦੇ ਨਾਲ ਨਾਲ ਬੱਚਿਆਂ ਦੇ ਮਾਪਿਆਂ ਨੂੰ ਜਾਗਰੂਕ ਕੀਤਾ ਹੈ ਕਿ ਬੱਚਿਆਂ ਦਾ ਟੀਕਾਕਰਨ ਰਿਕਾਰਡ ਸੰਭਾਲ ਕੇ ਰੱਖਿਆ ਜਾਵੇ। ਬੱਚਿਆਂ ਦੇ ਸਕੂਲ ਵਿੱਚ, ਵਿਦੇਸ਼ ਯਾਤਰਾ ਲਈ ਤੇ ਵਿਦੇਸਾ਼ਂ ਵਿੱਚ ਪੱਕੇ ਤੌਰ ਤੇ ਵੱਸ ਜਾਣ ਲਈ ਟੀਕਾਕਰਨ ਰਿਕਾਰਡ ਦੀ ਬਹੁਤ ਜ਼ਰੂਰਤ ਹੈ।
ਸਿਹਤ ਕੇਂਦਰ ਕਾਲਾ ਬੱਕਰਾ ਦੀਆਂ ਟੀਕਾਕਰਨ ਟੀਮਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕੋਈ ਵੀ ਬੱਚਾ ਟੀਕਾਕਰਨ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਬੇ ਸ਼ੱਕ ਉਹ ਪ੍ਰਵਾਸੀ ਬੱਚੇ ਕਿਉਂ ਨਾ ਹੋਣ। ਅਜੀਤ ਸਿੰਘ ਹੈਲਥ ਸੁਪਰਵਾਈਜ਼ਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅੱਜ ਦੇ ਬੱਚੇ ਕੱਲ੍ਹ ਦੇ ਨੇਤਾ , ਅਭਿਨੇਤਾ ਡਾਕਟਰ, ਸਾਇੰਸਦਾਨ, ਤੇ ਦੇਸ਼ ਦੇ ਰਕਸ਼ਕ ਬਣਣੇ ਹਨ। ਇਨ੍ਹਾਂ ਦੀ ਅੱਛੀ ਸਿਹਤ ਸੰਭਾਲ ਬਹੁਤ ਜ਼ਰੂਰੀ ਹੈ। ਸਵੈਂ ਸੇਵੀ ਸੰਸਥਾਵਾਂ ਨੂੰ ਅਪੀਲ ਹੈ ਕਿ ਉਹ ਬੱਚਿਆਂ ਦੀ ਸਿਹਤ ਸੰਭਾਲ ਲਈ ਆਪਣਾ ਸਹਿਯੋਗ ਦੇਣ।