ePaper Reading mode

Rzana Punjab ePaper

Thursday, 12 September 2024

ਪੋਸ਼ ਕਲੋਨੀ ਸੂਰਿਆ ਇਨਕਲੇਵ ਦੀਆਂ ਸੜਕਾਂ ਲੰਬੇ ਸਮੇਂ ਤੋਂ ਜਮੀ ਘਾਹ ਕਾਰਨ ਰਸਤਾ ਬੰਦ

ਪੋਸ਼ ਕਲੋਨੀ ਸੂਰਿਆ ਇਨਕਲੇਵ ਦੀਆਂ ਸੜਕਾਂ ਲੰਬੇ ਸਮੇਂ ਤੋਂ ਜਮੀ ਘਾਹ ਕਾਰਨ ਰਸਤਾ ਬੰਦ

(ਰਾਜੂ ਸੇਠ ) ਜਲੰਧਰ ਜੀ.ਟੀ.ਰੋਡ ਬਾਏ-ਪਾਸ ਤੇ ਬਣੀ ਇਮਪਰੋਵਮੇੰਟ ਟ੍ਰਸ੍ਟ ਦੀ (170 ਏਕੜ ਸਕੀਮ ) ਸੂਰਿਆ ਇਨਕਲੇਵ ਕਲੋਨੀ ਵਾਸੀ ਪਿਛਲੇ ਕਈ ਸਾਲਾਂ ਤੋਂ ਵਿਕਾਸ ਤੋਂ ਤਰਸ ਰਹੇ ਹਨ.ਇਸ ਕਲੋਨੀ ਵਿਚ ਬਣੀ ਸੜਕ (60 ਫੁੱਟ ਨੇੜੇ ਸ਼ੋਰਯਾ ਗ੍ਰੀਨ ਫਲੈਟ ) ਤੇ ਘਾਹ ਬੂੱਟੇ ਜੰਮਣ ਨਾਲ ਸੜਕ ਦਾ ਇੱਕ ਪਾਸਾ ਪੂਰੀ ਤ੍ਰਾਹ ਬੰਦ ਹੋ ਚੁੱਕਾ ਹੈ,ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ.ਇੱਕ ਪਾਸੇ ਜਲੰਧਰ ਇਮਪਰੋਵਮੇੰਟ ਟਰੱਸਟ ਕਲੋਨੀ ਵਾਸੀਆਂ ਨੂੰ ਨੋਟਿਸ ਕੱਢ ਕੇ 15 ਪ੍ਰਤੀਸ਼ਤ ਵਿਆਜ ਨਾਲ ਇਨਹਾਸਮੇਂਟ ਵਸੂਲ ਕਰ ਰਹੀ ਅਤੇ ਨਾ-ਉਸਾਰੀ ਫੀਸ ਵਿੱਚ ਵੀ ਵਾਧਾ ਕਰਕੇ ਵਸੂਲਿਆ ਜਾ ਰਿਹਾ ਹੈ.ਕਲੋਨੀ ਵਾਸੀਆਂ ਦਾ ਕਹਿਣਾ ਹੈ ਕੇ ਵਿਕਾਸ ਨਾਮ ਦੀ ਕੋਈ ਚੀਜ ਹੀ ਨਹੀਂ ਰਹੀ ਉਲਟਾ ਕਲੋਨੀ ਵਾਲਿਆਂ ਨੂੰ ਨੋਟਿਸ ਭੇਜ ਕੇ ਤੰਗ ਕੀਤਾ ਜਾ ਰਿਹਾ ਹੈ.

ਰੋਜ਼ਾਨਾ ਪੰਜਾਬ ਦੀ ਟੀਮ ਵਲੋਂ ਪੂਰੀ ਕਲੋਨੀ ਦਾ ਸਰਵੇ ਕੀਤਾ ਗਿਆ ਜਿਸ ਵਿਚ ਦੇਖਿਆ ਗਿਆ ਕੇ ਪਿਛਲੇ ਕਈ ਸਾਲਾਂ ਤੋਂ ਸੜਕਾਂ ਦਾ ਬਹੁਤ ਹੀ ਬੂਰਾ ਹਾਲ ਹੈ ਅਤੇ ਥਾਂ-ਥਾਂ ਕੂੜੇ ਦੇ ਢੇਰ ਨਜ਼ਰ ਆ ਰਹੇ ਹਨ.ਕਲੋਨੀ ਵਾਸੀਆਂ ਦਾ ਕਹਿਣਾ ਹੈ ਕੇ ਪੰਜਾਬ ਵਿਚ ਬਣੀ ਆਮ ਆਦਮੀ ਦੀ ਸਰਕਾਰ ਤੋਂ ਬਹੁਤ ਉਮੀਦ ਲਗਾਈ ਸੀ ਅਤੇ ਆਮ ਆਦਮੀ ਪਾਰਟੀ ਤੋਂ ਬਣੇ ਐੱਮ.ਐੱਲ.ਏ. ਸ਼੍ਰੀ ਰਮਨ ਅਰੋੜਾ ਨੂੰ ਜਿਤਾਕੇ ਵਿਧਾਨਸਭਾ ਵਿਚ ਭੇਜਿਆ ਪਰ ਅਜੇ ਤਕ ਕੋਈ ਮਸਲਾ ਹੱਲ ਨਹੀਂ ਹੋ ਸਕਿਆ ਅਤੇ ਤਕਰੀਬਨ ਢਾਈ ਸਾਲ ਹੋ ਗਏ ਆਮ ਆਦਮੀ ਦੀ ਸਰਕਾਰ ਬਣੀ ਨੂੰ ਇਸ ਕਾਲੋਨੀ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਉਲਟਾ ਤੰਗ ਹੀ ਕੀਤਾ ਗਿਆ.

ਸੂਰਿਆ ਇਨਕਲੇਵ ਦੇ ਕਈ ਪਲਾਟ ਜਬਤ ਕਰਨ ਦੀ ਤਿਆਰੀ 'ਚ ਇਮਪਰੋਵਮੇੰਟ ਟਰੱਸਟ :

ਭਰੋਸੇਯੋਗ ਸੂਤਰਾਂ ਤੋਂ ਪਤਾ ਚੱਲਿਆ ਹੈ ਕੇ ਜਲੰਧਰ ਇਮਪਰੋਵਮੇੰਟ ਟ੍ਰਸ੍ਟ ਵਾਲੇ ਇੱਕ ਨਵਾਂ ਨੋਟਿਸ ਕੱਢਣ ਦੀ ਤਿਆਰੀ ਕਰ ਰਹੇ ਹਨ,ਜਿਹੜੇ ਪਲਾਟ 15 ਸਾਲ ਤੋਂ ਉੱਪਰ ਹੋ ਗਏ ਹਨ ਅਤੇ ਖਾਲੀ ਪਏ ਹਨ ਉਹਨਾਂ ਨੂੰ ਜਬਤ ਕੀਤਾ ਜਾ ਰਿਹਾ ਰਿਹਾ ਹੈ.ਜਿਸ ਨਾਲ ਪਲਾਟ ਹੋਲਡਰਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ.ਦਫਤਰ ਤੋਂ ਮਿਲੀ ਜਾਣਕਾਰੀ ਮੁਤਾਬਿਕ ਸੂਰਿਆ ਇਨਕਲੇਵ (170 ਏਕੜ ਸਕੀਮ ) ਦੇ ਸਾਰੇ ਕੰਮ ਰੋਕ ਦਿੱਤੇ ਗਏ ਹਨ,ਜਿਸਨਾਲ ਆਮ ਜਨਤਾ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ.ਦਫਤਰ ਵਿਚ ਪਹਿਲਾਂ ਹੀ ਸਟਾਫ ਦੀ ਕਮੀ ਹੋਣ ਨਾਲ ਕੰਮ ਕਈ ਕਈ ਮਹੀਨੇ ਨਹੀਂ ਹੋ ਰਿਹਾ।

ਕੋਠੀ ਨੰਬਰ 462-ਨਿਊ ਜਵਾਹਰ ਨਗਰ ਦਾ ਮਾਮਲਾ ਸੁਰਖੀਆਂ 'ਚ:

ਜਲੰਧਰ ਇਮਪਰੋਵਮੇੰਟ ਟਰੱਸਟ ਦੇ ਚੇਅਰਮੈਨ ਸਰਦਾਰ ਜਗਤਾਰ ਸਿੰਘ ਸੰਘੇੜਾ ਵਲੋਂ ਦਫਤਰ ਦੇ ਹੀ ਮੁਲਾਜ਼ਮਾਂ ਅਤੇ ਅਧਿਕਾਰੀਆਂ ਵਿਰੁੱਧ ਧੋਖਾਧੜੀ,ਫਰਾਡ ਅਤੇ ਜਾਲਸਾਜੀ ਕਰਕੇ ਰਜਿਸਟਰੀ ਕਰਾਉਣ ਦੇ ਦੋਸ਼ ਵਿਚ ਵਿਰੁੱਧ ਐੱਫ.ਆਈ.ਆਰ.ਕਰਾਕੇ ਸਾਬਿਤ ਕਰ ਦਿੱਤਾ ਹੈ ਕੇ ਇਸ ਮਾਮਲੇ ਵਿਚ ਕੋਈ ਵੀ ਢਿੱਲ ਨਹੀਂ ਵਰਤੀ ਜਾਉਗੀ।

ਜਿਕਰਯੋਗ ਹੈ ਕੇ ਜਲੰਧਰ ਦੇ ਨਿਊ ਜਵਾਹਰ ਨਗਰ ਵਿੱਚ ਬਣੀ ਕੋਠੀ ਨੰਬਰ 462 ਦੀ ਰਜਿਸਟਰੀ ਧੋਖਾਧੜੀ ਨਾਲ ਕਰਾਈ ਗਈ ਹੈ.ਐਫ.ਆਈ.ਆਰ.ਵਿਚ ਸਾਫ ਜਾਹਿਰ ਹੈ ਕੇ ਦਫਤਰ ਦੀ ਮਿਲੀਭਗਤ ਨਾਲ ਇਸ ਧੋਖਾਧੜੀ ਨੂੰ ਅੰਜਾਮ ਦਿੱਤਾ ਗਿਆ.ਜਿਸ ਵਿਚ ਅਕਾਲੀ ਸਰਕਾਰ ਵੇਲੇ ਦੇ ਚੇਅਰਮੈਨ ਦਾ ਨਾਮ ਸਾਹਮਣੇ ਆ ਰਿਹਾ ਰਿਹਾ ਹੈ ਪਰ ਉਸ ਚੇਅਰਮੈਨ ਦੀ ਮੌਤ ਹੋ ਚੁੱਕੀ ਹੈ.

ਭਰੋਸੇਯੋਗ ਸੂਤਰਾਂ ਤੋਂ ਪਤਾ ਚਲਿਆ ਹੈ ਜੇਕਰ ਇਸ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾਵੇ ਤਾਂ ਹੋਰ ਕਰਮਚਾਰੀ/ਅਧਿਕਾਰੀ ਸ਼ਿਕੰਜੇ ਵਿੱਚ ਆ ਸਕਦੇ ਹਨ.ਹੁਣ ਸੋਚਣ ਵਾਲੀ ਗੱਲ ਇਹ ਹੈ ਕੇ ਇਸਦਾ ਸੂਤਰਧਾਰ ਕੌਣ ਹੈ? ਜਿਸਨੇ ਇਹ ਰਜਿਸਟਰੀ ਉਸ ਵੇਲੇ ਦੇ ਚੇਅਰਮੈਨ ਕੋਲੋਂ ਅਪਰੂਵ ਕਰਵਾਈ ਸੀ !ਜਾਣਕਾਰ ਦੱਸਦੇ ਹਨ ਕੇ ਜਾਅਲੀ ਰਜਿਸਟਰੀ ਕਰਾਉਣ ਦੇ ਇਸ ਮਾਮਲੇ ਵਿਚ ਬਹੁਤ ਵੱਡੀ ਰਕਮ ਰਿਸ਼ਵਤ ਦੇ ਰੂਪ ਵਿਚ ਦਿੱਤੀ ਗਈ ਹੈ,ਅਗਰ ਸਰਕਾਰ ਇਸਦੀ ਜਾਂਚ ਸੀ.ਬੀ.ਆਈ.ਤੋਂ ਕਰਾਏ ਤਾਂ ਵੱਡੀਆਂ ਮੱਛੀਆਂ ਕਾਬੂ ਕੀਤੀਆਂ ਜਾ ਸਕਦੀਆਂ ਹਨ.

Posh Colony Surya Enclave roads closed due to long standing grass