ePaper Reading mode

Rzana Punjab ePaper

Tuesday, 05 November 2024

ਸ਼੍ਰੋਮਣੀ ਅਕਾਲੀ ਦਲ ਜਲੰਧਰ ਸ਼ਹਿਰੀ ਵਲੋਂ ਡੀ.ਸੀ.ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ

ਸ਼੍ਰੋਮਣੀ ਅਕਾਲੀ ਦਲ ਜਲੰਧਰ ਸ਼ਹਿਰੀ ਵਲੋਂ ਡੀ.ਸੀ.ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ

ਜਲੰਧਰ 5 ਨਵੰਬਰ (ਰਾਜੂ ਸੇਠ) ਝੋਨੇ ਦੀ ਖਰੀਦ ਦੇ ਮਾੜੇ ਪ੍ਰਬੰਧਾਂ ਅਤੇ ਕਟ ਲਗਾ ਕੇ ਭਗਵੰਤ ਮਾਨ ਦੀ ਅਗਵਾਈ 'ਚ ਚਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕਿਸਾਨਾਂ ਦੀ ਕੀਤੀ ਜਾ ਰਹੀ ਲੁੱਟ ਸਬੰਧੀ ਅੱਜ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਸ਼ਹਿਰੀ ਵਲੋਂ ਜਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ, ਇਕਬਾਲ ਸਿੰਘ ਢੀਂਡਸਾ ਹਲਕਾ ਇੰਚਾਰਜ ਸੈਂਟਰਲ,ਹਰਜਾਪ ਸਿੰਘ ਸੰਘਾ ਹਲਕਾ ਇੰਚਾਰਜ ਕੈਂਟ ਦੀ ਅਗਵਾਈ ਹੇਠ ਮਾਨਯੋਗ ਡਿਪਟੀ ਕਮਿਸ਼ਨਰ ਅਤੇ ਮਾਨਯੋਗ ਐਸ ਡੀ ਐਮ -1 ਦੇ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਭਗਵੰਤ ਮਾਨ ਦੀ ਸਰਕਾਰ ਵਲੋਂ ਕਿਸਾਨਾਂ ਦੀ ਕੀਤੀ ਜਾ ਰਹੀ ਲੁੱਟ ਨੂੰ ਰੋਕਣ ਲਈ ਮਾਨਯੋਗ ਰਾਜਪਾਲ ਜੀ ਪੰਜਾਬ ਦੇ ਨਾਮ ਮਾਨਯੋਗ ਐਸ ਡੀ ਐਮ -1 ਰਣਦੀਪ ਸਿੰਘ ਧੀਰ ਜੀ ਨੂੰ ਮੰਗ ਪੱਤਰ ਸੌਂਪਿਆ ਗਿਆ ਅਤੇ ਮੰਡੀਆਂ ਵਿੱਚ ਖੱਜਲ ਖੁਆਰ ਹੋ ਰਹੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਕਿਹਾ ਗਿਆ.

ਇਸ ਮੌਕੇ ਅਕਾਲੀ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ 'ਚ ਚਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮਿਲੀਭੁਗਤ ਅਤੇ ਡੂੰਘੀ ਸਾਜ਼ਿਸ਼ ਦੇ ਤਹਿਤ ਪੰਜਾਬ ਭਰ 'ਚ ਝੋਨੇ ਦੀ ਖਰੀਦ ਵਿੱਚ ਵੱਡਾ ਸੰਕਟ ਖੜ੍ਹਾ ਕਰ ਦਿੱਤਾ ਗਿਆ ਹੈ।ਕਿਸਾਨ ਅੰਦੋਲਨ ਦਾ ਬਦਲਾ ਲੈਣ ਲਈ ਪੰਜਾਬ ਦੀ ਕਿਸਾਨੀ ਨੂੰ ਕੰਗਾਲੀ ਦੀ ਤਬਾਹੀ ਵੱਲ ਧੱਕਿਆ ਗਿਆ ਹੈ। ਪੰਜਾਬ ਵਿੱਚ ਕਦੇ ਵੀ ਅਜਿਹੇ ਮਾੜੇ ਅਤੇ ਨਿਖਿੱਧ ਪ੍ਰਬੰਧ ਨਹੀਂ ਹੋਏ।ਇਸ ਤੋਂ ਜ਼ਾਹਿਰ ਹੈ ਕਿ ਕੇਂਦਰ ਅਤੇ ਪੰਜਾਬ ਸਰਕਾਰ ਕਿਸਾਨਾਂ ਤੋਂ ਬਦਲਾ ਲੈ ਰਹੀਆਂ ਹਨ।ਉਨ੍ਹਾਂ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਆਪਣੀਆਂ ਜ਼ੁਮੇਵਾਰੀਆਂ ਨਿਭਾਉਣ ਅਤੇ ਯਕੀਨੀ ਬਣਾਉਣ ਕਿ ਕਿਸਾਨਾਂ ਨੂੰ ਹੋਰ ਮੁਸ਼ਕਲਾਂ ਨਾ ਝਲਨੀਆ ਪੈਣ. ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ,ਇਕਬਾਲ ਸਿੰਘ ਢੀਂਡਸਾ,ਅਮਰਜੀਤ ਸਿੰਘ ਬਰਮੀ,ਰਣਜੀਤ ਸਿੰਘ ਰਾਣਾ,ਚਰਨਜੀਵ ਸਿੰਘ ਲਾਲੀ,ਮਨਿੰਦਰਪਾਲ ਸਿੰਘ ਗੁੰਬਰ,ਸੁਰਜੀਤ ਸਿੰਘ ਨੀਲਾਮਹਿਲ,ਭਜਨ ਲਾਲ ਚੋਪੜਾ,ਅਵਤਾਰ ਸਿੰਘ ਘੁੰਮਣ,ਰਵਿੰਦਰ ਸਿੰਘ ਸਵੀਟੀ, ਸਾਹਿਬ ਸਿੰਘ ਢਿੱਲੋਂ,ਸਤਿੰਦਰ ਸਿੰਘ ਪੀਤਾ,ਆਬਿਦ ਸਲਮਾਨੀ,ਅਮ੍ਰਿਤਬੀਰ ਸਿੰਘ,ਸਰਬਜੀਤ ਸਿੰਘ ਪਨੇਸਰ,ਗਗਨਦੀਪ ਸਿੰਘ ਨਾਗੀ,ਦਲਵਿੰਦਰ ਸਿੰਘ ਬੜਿੰਗ,ਮੇਜ਼ਰ ਸਿੰਘ ਕਾਹਲੋ, ਬਲਜੀਤ ਸਿੰਘ ਲਾਇਲ,ਬਲਵਿੰਦਰ ਸਿੰਘ ਜੱਬਲ,ਹਰਜਿੰਦਰ ਸਿੰਘ ਜੱਬਲ, ਸੁਰਿੰਦਰ ਸਿੰਘ ਐਸ ਟੀ,ਵਰਿਆਮ ਸਿੰਘ ਮਿੱਠੂ ਬਸਤੀ,ਗਿਆਨ ਸਿੰਘ ਮਿੱਠੂ ਬਸਤੀ,ਕੁਲਵਿੰਦਰ ਸਿੰਘ ਚੀਮਾ, ਠੇਕੇਦਾਰ ਕਰਤਾਰ ਸਿੰਘ ਬਿੱਲਾ,ਜਸਵੰਤ ਸਿੰਘ ਟੌਹੜਾ,ਹਕੀਕਤ ਸਿੰਘ ਸੈਣੀ,ਬਾਬਾ ਸੁਖਵਿੰਦਰ ਸਿੰਘ ਨਿਹੰਗ ਸਿੰਘ,ਯੋਧ ਸਿੰਘ ਨਿਹੰਗ ਸਿੰਘ, ਬਲਵੰਤ ਸਿੰਘ ਗਿੱਲ,ਹਰਜਿੰਦਰ ਸਿੰਘ ਢੀਂਡਸਾ, ਆਰਤੀ,ਲਖਵਿੰਦਰ ਕੌਰ, ਹਰਵਿੰਦਰ ਸਿੰਘ,ਅਮਨਦੀਪ ਸਿੰਘ,ਸਤਬੀਰ ਸਿੰਘ ਸ਼ਾਂਤ,ਕਨਮ ਸ਼ਰਮਾ,ਅਵਤਾਰ ਸਿੰਘ ਨੰਦੜਾ,ਹਰਬੰਸ ਸਿੰਘ ਗੁਰੂ ਨਾਨਕਪੁਰਾ,ਅਵਤਾਰ ਸਿੰਘ ਸੈਂਹਬੀ, ਰਣਜੀਤ ਸਿੰਘ ਮੰਗਾ,ਸੁਰਜੀਤ ਸਿੰਘ ਸੱਤਾ,ਫੁੰਮਣ ਸਿੰਘ,ਗੁਰਪ੍ਰੀਤ ਸਿੰਘ ਸਚਦੇਵਾ,ਅਮਰਜੀਤ ਸਿੰਘ ਬਜਾਜ,ਔਮ ਪ੍ਰਕਾਸ਼,ਸੰਦੀਪ ਫੁੱਲ, ਜਗਜੀਤ ਸਿੰਘ ਖਾਲਸਾ,ਲਾਲ ਚੰਦ,ਦੇਵ ਰਾਜ,ਬਾਲ ਕਿਸਨ ਬਾਲਾ,ਕਰਨਬੀਰ ਸਾਬ,ਅਮਨਦੀਪ ਸਿੰਘ ਪ੍ਰਿੰਸ,ਸਤਪਾਲ ਸਿੰਘ ਜੱਬਲ,ਪ੍ਰਮਿੰਦਰ ਸਿੰਘ ਸੰਤ ਨਗਰ,ਹਰਵਿੰਦਰ ਸਿੰਘ ਰਾਜੂ, ਹਰਬੀਰ ਸਿੰਘ ਲਾਡੀ, ਸੰਤੋਖ ਸਿੰਘ ਸੈਣੀ,ਇੰਦਰਪਾਲ ਸਿੰਘ ਬੜਿੰਗ,ਤਜਿੰਦਰਪਾਲ ਸਿੰਘ ਉੱਭੀ,ਰਾਮ ਸਰੂਪ,ਅਰੁਣ ਕੁਮਾਰ,ਗੁਰਬਿੰਦਰ ਸਿੰਘ ਗੜ੍ਹਾ,ਮਹਿੰਦਰ ਸਿੰਘ,ਮਨਪ੍ਰੀਤ ਸਿੰਘ,ਮਾਸਟਰ ਰਣਜੀਤ ਸਿੰਘ, ਕਮਲਜੀਤ ਸਿੰਘ, ਬਲਬੀਰ ਸਿੰਘ,ਹਰਪ੍ਰੀਤ ਸਿੰਘ ਬਾਂਸਲ,ਸੁਰਿੰਦਰ ਸਿੰਘ,ਪ੍ਰਦੀਪ ਸਿੰਘ,ਸਾਹਿਲ ਭਨੋਟ,ਕਨਵ,ਪਵਨ,ਸਿਮਰਨਪ੍ਰੀਤ ਸਿੰਘ ਟਾਂਡਾ,ਅਵਤਾਰ,ਕਰਨ ਸਹੋਤਾ,ਬਬਲੂ ਸਰਪੰਚ,ਸੋਮਨਾਥ ਬਲੂ ਆਦਿ ਹਾਜ਼ਰ ਸਨ।

Protest by Shiromani Akali Dal Jalandhar city outside DC office