ePaper Reading mode

Rzana Punjab ePaper

Sunday, 19 January 2025

ਸਿਹਤ ਮੇਲੇ/ਆਰੋਗਿਆ ਸ਼ਿਵਿਰ: ਆਮ ਲੋਕਾਂ ਦੀ ਸਿਹਤ ਸੁਧਾਰ ਲਈ ਪੰਜਾਬ ਸਰਕਾਰ ਦੀ ਸ਼ਾਨਦਾਰ ਪਹਿਲ |

Health Camps: A Remarkable Initiative by Punjab Government to Improve Public Health
Health Camps: A Remarkable Initiative by Punjab Government to Improve Public Health
ਕਾਲਾ ਬੱਕਰਾ 18/1/2025 ਪੰਜਾਬ ਸਰਕਾਰ ਦੇ ਹੁਕਮਾਂ ਨਾਲ ਅਤੇ ਸਿਵਲ ਸਰਜਨ ਜਲੰਧਰ ਡਾ ਗੁਰਮੀਤ ਲਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਸਪਤਾਲ ਕਾਲਾ ਬੱਕਰਾ ਦੇ ਅਧੀਨ ਏਰੀਏ ਵਿੱਚ ਵੱਖ ਵੱਖ ਜਗ੍ਹਾਵਾਂ ਤੇ ਸਿਹਤ ਮੇਲੇ/ਆਰੋਗਿਆ ਸ਼ਿਵਿਰਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਡਾ ਰਿਚਰਡ ਓਹਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਲੋਕਾਂ ਦੀ ਸਿਹਤ ਪੱਧਰ ਨੂੰ ਉਪਰ ਚੁੱਕਣ ਲਈ ਸਰਕਾਰ ਦੀ ਇਹ ਅੱਛੀ ਪਹਿਲ ਕਦਮੀ ਹੈ। ਇਸ ਤਰ੍ਹਾਂ ਦੇ ਪ੍ਰੋਗਰਾਮ ਤਹਿਤ ਲੋਕ ਖੁੱਲ੍ਹ ਕੇ ਸਿਹਤ ਕਰਮਚਾਰੀਆਂ ਨਾਲ ਗੱਲਬਾਤ ਕਰ ਰਹੇ ਹਨ। ਆਪਣੀ ਸਿਹਤ ਸਮੱਸਿਆਵਾਂ ਨੂੰ ਦੱਸਕੇ ਉਨ੍ਹਾਂ ਤੋਂ ਛੁਟਕਾਰਾ ਪਾ ਰਹੇ ਹਨ। ਇਸ ਪ੍ਰੋਗਰਾਮ ਵਿੱਚ ਲੋਕਾਂ ਨੂੰ ਸੈਰ ,ਯੋਗਾ ,ਸਾਫ ਸਫਾਈ ਅਤੇ ਆਸਾਨੀ ਨਾਲ ਮਿਲਣ ਵਾਲੀ ਅੱਛੀ ਖੁਰਾਕ ਖਾਣ ਲਈ ਪ੍ਰੇਰਿਤ ਕੀਤਾ ਜਾ ਰਿਹਾ। ਇੰਨ੍ਹਾਂ ਸਿਹਤ ਮੇਲਿਆਂ,ਆਰੋਗਿਆ ਸ਼ਿਵਿਰਾਂ ਵਿਚ ਚੈਕਿੰਗ ਦੌਰਾਨ ਅਗਰ ਕਿਸੇ ਨੂੰ ਕੋਈ ਗੰਭੀਰ ਸਿਹਤ ਸਮੱਸਿਆ ਆ ਰਹੀ ਹੈ ਤਾਂ ਉਨ੍ਹਾਂ ਨੂੰ ਜਲਦੀ ਟੈਸਟ ਕਰਵਾ ਕੇ ਮੈਡੀਸਨ ਸ਼ੁਰੂ ਕਰਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਨ੍ਹਾਂ ਸਿਹਤ ਮੇਲਿਆਂ ਦਾ ਆਮ ਲੋਕ ਬਹੁਤ ਲਾਭ ਉਠਾ ਰਹੇ ਹਨ। ਸਰਕਾਰ ਨੂੰ ਭਵਿੱਖ ਵਿੱਚ ਅਜਿਹੇ ਪ੍ਰੋਗਰਾਮ ਉਲੀਕਣ ਲਈ ਅਪੀਲ ਕੀਤੀ ਜਾਂਦੀ ਹੈ ਤਾਂ ਕਿ ਆਮ ਲੋਕਾਂ ਦੀ ਸਿਹਤ ਪੱਧਰ ਨੂੰ ਉਪਰ ਚੁੱਕਿਆ ਜਾ ਸਕੇ।