ePaper Reading mode

Rzana Punjab ePaper

Friday, 08 November 2024

ਕਾਲਾ ਬੱਕਰਾ ਹਸਪਤਾਲ ਦੀਆਂ ਸਿਹਤ ਟੀਮਾਂ ਨੇ ਕੀਤਾ ਡੇਂਗੂ ਬੁਖਾਰ ਤੇ ਡੇਂਗੂ ਲਾਰਵਾ ਤੋਂ ਜਾਗਰੂਕ

ਕਾਲਾ ਬੱਕਰਾ ਹਸਪਤਾਲ ਦੀਆਂ ਸਿਹਤ ਟੀਮਾਂ ਨੇ ਕੀਤਾ ਡੇਂਗੂ ਬੁਖਾਰ ਤੇ ਡੇਂਗੂ ਲਾਰਵਾ ਤੋਂ ਜਾਗਰੂਕ

ਜਲੰਧਰ (ਰਾਜੂ ਸੇਠ) ਕਾਲਾ ਬੱਕਰਾ ਅੱਜ ਮਿਤੀ 8/11/24 ਨੂੰ ਸਿਵਲ ਸਰਜਨ ਡਾ ਗੁਰਮੀਤ ਲਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾਕਟਰ ਰਿਚਰਡ ਓਹਰੀ ਜੀ ਦੀ ਯੋਗ ਅਗਵਾਈ ਵਿੱਚ ਸੀ ਐਚ ਸੀ ਕਾਲਾ ਬੱਕਰਾ ਦੇ ਅਧੀਨ ਏਰੀਏ ਦੇ ਸਕੂਲਾਂ,ਸਰਕਾਰੀ ਕਬਜ਼ੇ ਦਫ਼ਤਰਾਂ ਅਤੇ ਹੋਰ ਸ਼ੱਕੀ ਲਾਰਵਾ ਬਰੀਡਿੰਗ ਜਗ੍ਹਾਵਾਂ ਦਾ ਨਿਰੀਖਣ ਕੀਤਾ।ਜਿਸ ਵਿੱਚ ਡੇਂਗੂ ਲਾਰਵਾ ਤੋਂ ਜਾਣੂ ਕਰਵਾਇਆ ਗਿਆ।ਹਸਪਤਾਲ ਕਾਲਾ ਬੱਕਰਾ ਦੇ ਵੱਖ ਵੱਖ ਹੈਲਥ ਸੈਂਟਰਾਂ ਤੋਂ 17 ਟੀਮਾਂ ਨੇ ਕਰੀਬ 45 ਸਕੂਲਾਂ ਤੇ ਸਰਕਾਰੀ ਦਫ਼ਤਰਾਂ ਵਿੱਚ ਕਰੀਬ 750 ਵਿਦਿਆਰਥੀਆਂ ਤੇ ਸਟਾਫ ਮੈਂਬਰਾਂ ਨੂੰ ਡੇਂਗੂ ਬੁਖਾਰ ਤੇ ਡੇਂਗੂ ਲਾਰਵਾ ਦੀ ਜਾਣਕਾਰੀ ਦਿੱਤੀ।ਡਾ ਰਿਚਰਡ ਓਹਰੀ ਜੀ ਨੇ ਪ੍ਰੈਸ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਪਬਲਿਕ ਨੂੰ ਜਾਗਰੂਕ ਕੀਤਾ ਕਿ ਡੇਂਗੂ ਬੁਖਾਰ ਤੋਂ ਘਬਰਾਉਣ ਦੀ ਲੋੜ ਨਹੀਂ।

[metaslider id="3520"]

ਅਗਰ ਮਰੀਜ਼ ਘਰ ਵਿੱਚ ਰਹਿ ਕੇ ਅਰਾਮ ਕਰੇ ਬੁਖਾਰ ਹੋਣ ਤੇ ਸਿਰਫ ਪੈਰਾਸਿਟਾਮੋਲ ਦੀ ਗੋਲੀ ਲਵੇ ਤਾਂ ਪੰਜ ਤੋ ਸੱਤ ਦਿਨਾਂ ਇਹ ਬੁਖਾਰ ਠੀਕ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੁਖਾਰ ਹੋਵੇ ਹੀ ਨਾ ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਡੇਂਗੂ ਮੱਛਰ ਦੇ ਲਾਰਵੇ ਦੀ ਚੇਨ ਨੂੰ ਤੋੜਨਾ ਪੈਣਾ ਹੈ।ਇਸ ਲਈ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਹਰ ਸ਼ੁਕਰਵਾਰ ਨੂੰ ਕਿਤੇ ਵੀ ਖੜ੍ਹੇ ਸਾਫ ਪਾਣੀ ਨੂੰ ਰੋੜ ਦੇਣਾ ਚਾਹੀਦਾ ਹੈ ਤਾਂ ਕਿ ਸੁੱਕ ਜਾਵੇ ਅਤੇ ਡੇਂਗੂ ਦਾ ਲਾਰਵਾ ਖਤਮ ਹੋ ਜਾਵੇ।ਬਹੁਤ ਐਮਰਜੈਂਸੀ ਦੀ ਹਾਲਤ ਵਿੱਚ ਹੀ ਮਰੀਜ਼ ਨੂੰ ਹਸਪਤਾਲ ਲੈ ਕੇ ਜਾਣਾ ਚਾਹੀਦਾ ਹੈ।ਡੇਂਗੂ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਕੀਤਾ ਜਾਂਦਾ ਹੈ।

The health teams of Kala Bakra Hospital made aware about dengue fever and dengue larvae