ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਰੇਸ਼ਮ ਸਿੰਘ ਮਾਨ ਦੇ ਭਰਾ ਅਮਰੀਕ ਸਿੰਘ ਮਾਨ ਦੀ ਅੰਤਿਮ ਅਰਦਾਸ 4 ਜਨਵਰੀ ਨੂੰ

You are currently viewing ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਰੇਸ਼ਮ ਸਿੰਘ ਮਾਨ ਦੇ ਭਰਾ ਅਮਰੀਕ ਸਿੰਘ ਮਾਨ ਦੀ ਅੰਤਿਮ ਅਰਦਾਸ 4 ਜਨਵਰੀ ਨੂੰ
Final Prayer of Amrik Singh Mann, Brother of Pensioners’ Association President Resham Singh Mann to Be Held on January 4

ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਰੇਸ਼ਮ ਸਿੰਘ ਮਾਨ ਦੇ ਭਰਾ ਤੇ ਸੀਨੀ: ਪੱਤਰਕਾਰ ਮਨਜੀਤ ਮਾਨ ਤੇ ਪ੍ਰਸਿੱਧ ਗਾਇਕ ਜੀਵਨ ਮਾਨ ਦੇ ਚਾਚਾ ਦੀ ਅਮਰੀਕ ਸਿੰਘ ਮਾਨ ਦੀ ਅੰਤਿਮ ਅਰਦਾਸ 4 ਜਨਵਰੀ ਨੂੰ

ਪੈਨਸ਼ਨਰ ਐਸੋਸੀਏਸ਼ਨ ਦੇ ਸ਼ਹਿਰੀ ਮੰਡਲ ਕਪੂਰਥਲਾ ਦੇ ਪ੍ਰਧਾਨ ਰੇਸ਼ਮ ਸਿੰਘ ਮਾਨ ਦੇ ਛੋਟੇ ਭਰਾ ਅਤੇ ਜਰਨਲਿਸਟ ਪ੍ਰੈਸ ਕਲੱਬ ਰਜਿ: ਪੰਜਾਬ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਮਾਨ ਤੇ ਵਰਲਡ ਫੇਮਸ ਗਾਇਕ ਜੀਵਨ ਮਾਨ ਦੇ ਚਾਚਾ ਅਮਰੀਕ ਸਿੰਘ ਮਾਨ ਉਰਫ਼ ਮੀਕਾ ਦਾ ਜੋ ਪਿਛਲੇ ਦਿਨੀਂ ਇਸ ਸੰਸਾਰ ਨੂੰ ਅਲਵਿਦਾ ਕਹਿਦੇ ਹੋਏ ਉਸ ਅਕਾਲਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ ਜਿਨ੍ਹਾਂ ਦੀ ਅੰਤਿਮ ਅਰਦਾਸ ਮਿਤੀ 4 ਜਨਵਰੀ ਦਿਨ ਐਤਵਾਰ ਨੂੰ ਉਨ੍ਹਾਂ ਦੇ ਗ੍ਰਹਿ ਕਸਬਾ ਕਾਲਾ ਸੰਘਿਆਂ ਜ਼ਿਲ੍ਹਾ ਕਪੂਰਥਲਾ ਵਿਖੇ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਬਾਬਾ ਹੈਦਰ ਸਾਹ ਜੀ ਦੇ ਦਰਬਾਰ ਤੇ ਹੋਵੇਗੀ ਇਸ ਮੌਕੇ ਵੱਖ ਵੱਖ ਪੱਤਰਕਾਰ ਭਾਈਚਾਰਾ ਸਮਾਜ ਸੇਵਕ ਜੱਥੇਬੰਦੀਆਂ,ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਸ਼ਖ਼ਸੀਅਤਾਂ ਵੱਲੋਂ ਅਮਰੀਕ ਸਿੰਘ ਉਰਫ਼ ਮੀਕਾ ਮਾਨ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ।