Skip to content

ਜਾਅਲੀ ਰਜਿਸਟਰੀ ਦੇ ਮਾਮਲੇ ਚ ਜਲੰਧਰ ਇਮਪਰੋਵਮੇੰਟ ਟ੍ਰਸ੍ਟ ਦੇ ਮੁਲਾਜ਼ਮਾਂ ਤੇ ਹੋਈ ਐੱਫਆਈਆਰ ਸਾਬਕਾ ਅਕਾਲੀ ਚੇਅਰਮੈਨ ਦਾ ਨਾਮ ਆਇਆ ਸਾਹਮਣੇ

https://rozanapunjab.in/in-the-case-of-fake-registry-the-fir-against-the-employees-of-jalandhar-improvement-trust-the-name-of-the-former-akali-chairman-came-to-light/
https://rozanapunjab.in/in-the-case-of-fake-registry-the-fir-against-the-employees-of-jalandhar-improvement-trust-the-name-of-the-former-akali-chairman-came-to-light/
Share Facebook X WhatsApp Telegram Email
View in ePaper

ਜਲੰਧਰ ਇਮਪਰੋਵਮੇੰਟ ਟ੍ਰਸ੍ਟ ਦੇ ਚੇਅਰਮੈਨ ਸਰਦਾਰ ਜਗਤਾਰ ਸਿੰਘ ਸੰਘੇੜਾ ਵਲੋਂ ਦਰਖ਼ਾਸਤ ਨੰਬਰ 1335-ਪੀਟੀਐਮ ਮਿਤੀ 20-07-24 ਜਲੰਧਰ ਪੁਲਿਸ ਕਮਿਸ਼ਨਰ ਪੱਤਰ ਨੰਬਰ 701-ਮਿਤੀ 18-07-2024 ਕੋਠੀ ਨੰਬਰ 462 ਨਿਊ ਜਵਾਹਰ ਨਗਰ

 (RAJU SETH) ਕੋਠੀ ਨੰਬਰ 462 ਨਿਊ ਜਵਾਹਰ ਨਗਰ ਜਲੰਧਰ ਦੀ ਹੱਦ ਵਿਚ ਆਉਂਦੀ ਹੈ,ਜੋ ਕੇ ਜਲੰਧਰ ਇਮਪਰੋਵਮੇੰਟ ਟਰਸਟ ਦੇ ਪੱਤਰ ਨੰਬਰ ਜਏਟੀ/5090 ਮਿਤੀ 26-10-1982 ਰਾਹੀਂ ਸਰਵ ਸ਼੍ਰੀ ਗੁਰਮੀਤ ਸਿੰਘ,ਅਮਰੀਕ ਸਿੰਘ,ਜਗਮੋਹਨ ਸਿੰਘ ਪੁੱਤਰਾਨ ਸਵਰਗਵਾਸੀ ਸਰਦਾਰ ਬਖਸ਼ੀਸ਼ ਸਿੰਘ ਤੇ ਨਾਮ ਤੇ ਕਰ ਦਿੱਤੀ ਗਈ ਸੀ.ਇਹ ਹੈ ਕੇ ਜਲੰਧਰ ਇਮਪਰੋਵਮੇੰਟ ਟਰੱਸਟ ਜਲੰਧਰ ਨੂੰ ਸਿਵਲ ਜੱਜ ਸੀਨੀਅਰ ਡਵੀਜ਼ਨ(ਐੱਨ.ਆਰ.ਆਈ.)ਦੀ ਅਦਾਲਤ ਵਲੋਂ ਮੁਕੱਦਮਾ "ਕਮਲਦੀਪ ਸਿੰਘ ਜੰਡ ਬਨਾਮ ਰਾਜਵੰਤ ਕੌਰ " ਦੇ ਸਮਨ ਆਏ ਸਨ ਜਿਸ ਤੋਂ ਇਹ ਪਤਾ ਲਗਿਆ ਕੇ ਉਕਤ ਕੋਠੀ ਦੀ ਰਜਿਸਟਰੀ ਮਿਤੀ 13-05-2011 ਨੂੰ ਉਸ ਵੇਲੇ ਦੇ ਚੇਅਰਮੈਨ ਸ਼੍ਰੀ ਬਲਜੀਤ ਸਿੰਘ ਨੀਲਾ ਮਹਿਲ,ਮੁਖਤਿਆਰ ਸਿੰਘ ਕਲਰਕ ਅਤੇ ਤੀਜੇ ਹਿੱਸੇ ਦੇ ਮਾਲਕ ਜਗਮੋਹਨ ਸਿੰਘ ਨੇ ਮਿਲੀ ਭਗਤ ਕਰਕੇ ਪੂਰੀ ਕੋਠੀ ਦੀ ਰਜਿਸਟਰਡ ਡੀਡ ਰਾਜਵੰਤ ਕੌਰ ਪਤਨੀ ਜਗਮੋਹਨ ਸਿੰਘ ਦੇ ਹੱਕ ਵਿੱਚ ਕਰਾ ਦਿੱਤੀ ਸੀ.

ਪਤਾ ਲੱਗਣ ਦੌਰਾਨ ਟ੍ਰਸ੍ਟ ਦਫਤਰ ਵਲੋਂ ਇਸ ਬਾਬਤ ਤਹਿਸੀਲ ਤੋਂ ਰਜਿਸਟਰੀ ਦੀ ਕਾਪੀ ਮੰਗਵਾਈ ਅਤੇ ਸੰਬੰਧਿਤ ਮਿਸਲ/ਰਿਕਾਰਡ ਦੀ ਪੜਤਾਲ ਕੀਤੀ ਤਾਂ ਪਤਾ ਲੱਗਿਆ ਕੇ ਸ਼੍ਰੀ ਜਗਮੋਹਨ ਸਿੰਘ ਨੇ ਚੇਅਰਮੈਨ ਅਤੇ ਹੋਰ ਟ੍ਰਸ੍ਟ ਮੁਲਾਜ਼ਮਾਂ ਨਾਲ ਮਿਲੀ ਭਗਤ ਕਰਕੇ ਸ਼੍ਰੀਮਤੀ ਰਾਜਵੰਤ ਕੌਰ ਦੇ ਨਾਮ ਤੇ ਰਜਿਸਟਰੀ ਕਰ ਦਿੱਤੀ ਜਦ ਇਹਨਾਂ ਕੋਲ ਡੀਡ ਕਰਾਉਣ ਦਾ ਕੋਈ ਹੱਕ ਨਹੀਂ ਸੀ.ਸੰਬੰਧਿਤ ਫਾਈਲ ਵਿਚ ਵੀ ਇਸ ਡੀਡ ਸੰਬੰਧਿਤ ਮੁਕੰਮਲ ਦਸਤਾਵੇਜ਼ ਨਹੀਂ ਹਨ.ਰਜਿਸਟਰਡ ਡੀਡ ਮਿਤੀ 13-05-2011 ਅਨੁਸਾਰ ਮੁਖਤਿਆਰ ਸਿੰਘ,ਕਲਰਕ ਦੇ ਵਿਕਰੇਤਾ ਅਤੇ ਪਹਿਲੀ ਧਿਰ,ਰਾਜਵੰਤ ਕੌਰ ਦੇ ਖਰੀਦਾਰ ਅਤੇ ਦੂਜੀ ਧਿਰ ਅਤੇ ਜਗਮੋਹਨਮਿਤੀ ਸਿੰਘ ਦੇ ਗਵਾਹ ਨੰਬਰ 2 ਦੇ ਤੋਰ ਤੇ ਡੀਡ ਉਪਰ ਦਸਖ਼ਤ ਕੀਤੇ ਹੋਏ ਹਨ.

ਮਿਸਾਲ ਵਿੱਚ ਬਲਵਿੰਦਰ ਸਿੰਘ ਸਬ ਇੰਸਪੈਕਟਰ ਇੰਚਾਰਜ਼ ਆਰਥਿਕ ਅਪਰਾਧ ਸ਼ਾਖਾ,ਕਮਿਸ਼ਨਰੇਟ ਜਲੰਧਰ ਦਾ ਪੱਤਰ ਨੰਬਰ 53-5 ਪੀ ਮਿਤੀ 12-03-2014 ਵੀ ਲੱਗਿਆ ਹੋਇਆ ਹੈ.ਜਿਸ ਵਿਚ ਲਿਖਿਆ ਹੋਇਆ ਹੈ ਇੱਕ ਦਰਖ਼ਾਸਤ ਕਮਲਜੀਤ ਸਿੰਘ ਵਾਸੀ ਇੰਗਲੈਂਡ ਨੇ ਬਰਖਿਲਾਫ ਜਗਮੋਹਨ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ 462-ਵਿਕਾਸ ਸਕੀਮ ਨਿਊ ਜਵਾਹਰ ਨਗਰ ਜਲੰਧਰ ਦੇ ਵਿਰੁੱਧ ਦਿੱਤੀ ਹੈ ਕੇ ਕੋਠੀ ਗਲਤ ਦਸਤਾਵੇਜ ਨਾਲ ਰਾਜਵੰਤ ਕੌਰ ਪਤਨੀ ਜਗਮੋਹਨ ਸਿੰਘ ਦੇ ਨਾਮ ਤੇ ਅਲਾਟ ਹੋਈ ਹੈ.ਮਿਸਲ ਦੇ ਰਿਕਾਰਡ ਦੇ ਅਨੁਸਾਰ ਇਹਨਾਂ ਦਿਨਾਂ ਵਿਚ ਮਿਤੀ 25-10-2013 ਤੋਂ 06-03-2014 ਤੱਕ ਦੋ ਵਾਰ ਮਿਸਲ ਗੁੰਮ ਹੋਣ ਦਾ ਅਤੇ ਮਿਸਲ ਮਿਲ ਜਾਣ ਦਾ ਵੀ ਡਰਾਮਾ ਕੀਤਾ ਗਿਆ.

ਇਹ ਸਭ ਕੁੱਜ ਸੂਚਨਾ ਮਿਸਲ ਵਿਚ ਮਜੂਦ ਹੋਣ ਦੇ ਬਾਵਜੂਦ ਗਲਤ ਰਜਿਸਟਰੀ ਅਤੇ ਇਹਨਾਂ ਪੱਤਰਾਂ ਤੇ ਕੋਈ ਇੰਕੋਇਆਰੀ ਜਾਂ ਕਾਰਵਾਈ ਨਹੀਂ ਕੀਤੀ ਗਈ ਬਲਕਿ ਇਹਨਾਂ ਪੱਤਰਾਂ ਨੂੰ ਇਗਨੋਰ ਕਰਕੇ ਪੱਤਰ ਨੰਬਰ ਜਏਟ/296 ਮਿਤੀ 10-04-2014 ਜਾਰੀ ਕਰਕੇ ਸਾਰੀ ਪੁਲਿਸ ਕਾਰਵਾਈ ਠੱਪ ਕਰਵਾ ਕੇ ਫਿਰ ਰਾਜਵੰਤ ਕੌਰ ਦੀ ਮਦਦ ਕੀਤੀ ਗਈ.ਜਿਸ ਤੋਂ ਸਪਸ਼ਟ ਹੁੰਦਾ ਹੈ ਕੇ ਟ੍ਰਸ੍ਟ ਮੁਲਾਜ਼ਮਾਂ ਦੀ ਮਿਲੀ ਭਗਤ ਤੋਂ ਬਿਨਾ ਇਹ ਘਪਲੇਬਾਜੀ ਸੰਭਵ ਨਹੀਂ ਸੀ.ਕੁਜ ਮੁਲਾਜ਼ਮਾਂ ਵਲੋਂ ਫਾਈਲ ਦੇ ਅੰਦਰੋਂ ਲੱਗੇ ਕੁਛ ਹਿੱਸੇ ਨੂੰ ਫਾੜ ਦਿਤੇ ਗਏ ਜਿਹਨਾਂ ਦਾ ਉਪਰਲਾ ਕੁੱਜ ਤਿਕੋਣਾ ਹਿੱਸਾ ਫਾਈਲ ਵਿਚ ਮਜੂਦ ਸੀ.ਬੜੀ ਹੈਰਾਨੀ ਦੀ ਗੱਲ ਹੈ ਕੇ ਜਲੰਧਰ ਇਮਪਰੋਵਮੇੰਟ ਟ੍ਰਸ੍ਟ ਵਲੋਂ ਇਸ ਬਾਬਤ ਕੋਈ ਵੀ ਇਸ਼ਤਿਹਾਰ ਨਹੀਂ ਦਿੱਤਾ ਗਿਆ.

ਇਸ ਤੋਂ ਇਲਾਵਾ ਸਰਕਾਰੀ ਰਿਕਾਰਡ ਨਾਲ ਛੇੜਛਾੜ ਕੀਤੀ ਹੈ ਅਤੇ ਰਿਕਾਰਡ ਗੁੰਮ ਕੀਤਾ ਗਯਾ ਹੈ ਅਤੇ ਸਰਕਾਰੀ ਰਿਕਾਰਡ ਦੀ ਚੋਰੀ ਅਤੇ ਦਸਤਾਵੇਜ਼ ਵੀ ਚੋਰੀ ਕਰਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ.ਜਲੰਧਰ ਪੁਲਿਸ ਵਲੋਂ ਰਾਜਵੰਤ ਕੌਰ ਪਤਨੀ ਜਗਮੋਹਨ ਸਿੰਘ (ਕੋਠੀ ਨੰਬਰ 462 ਨਿਊ ਜਵਾਹਰ ਨਗਰ ),ਕਲਰਕ ਮੁਖਤਿਆਰ ਸਿੰਘ (ਸੇਵਾ ਮੁਕਤ) ਅਤੇ ਕਲਰਕ ਪਵਨ ਕੁਮਾਰ ਤੇ ਧਾਰਾ 406,420,466,468,380,201,511,120-ਬੀ ਆਈਪੀਸੀ ਤਹਿਜ ਮੁਕੱਦਮਾ ਦਰਜ ਕਰਕੇ ਅਸਲ ਦਰਖ਼ਾਸਤ ਮਹਿ ਨਕਲ ਐੱਫਆਈਆਰ ਅਗਲੀ ਤਫਤੀਸ਼ ਲਈ ਹਵਾਲੇ ਏਐੱਸਆਈ ਬਲਕਰਨ ਸਿੰਘ 171 ਦੇ ਕੀਤੀ ਜਾ ਰਹੀ ਹੈ.

ਪਲਾਟ ਨੰਬਰ 460 (ਵਿਕਾਸ ਸਕੀਮ 51.5 ਏਕੜ )ਗੁਰੂ ਅਮਰ ਦਾਸ ਨਗਰ ਵਿਚ ਵੀ ਟ੍ਰਸ੍ਟ ਅਧਿਕਾਰੀਆਂ ਦੀ ਮਿਲੀਭਗਤ ਦਾ ਮਾਮਲਾ ਆਇਆ ਸਾਹਮਣੇ

ਜਲੰਧਰ ਇਮਪਰੋਵਮੇੰਟ ਟ੍ਰਸ੍ਟ ਦੇ ਚੇਅਰਮੈਨ ਸ਼੍ਰੀ ਜਗਤਾਰ ਸਿੰਘ ਸੰਘੇੜਾ ਵਲੋਂ ਦਰਜ ਕਰਾਈ ਗਈ ਐੱਫਆਈਆਰ ਵਿਚ ਸਾਫ ਨਜਰ ਆ ਰਿਹਾ ਹੈ ਕੇ ਜਲੰਧਰ ਇਮਪਰੋਵਮੇੰਟ ਟ੍ਰਸ੍ਟ ਦੇ ਕਰਮਚਾਰੀ/ਅਧਿਕਾਰੀ ਬਹੁਤ ਵੱਡੇ ਘਪਲੇ ਕਰ ਰਹੇ ਹਨ.

ਮਾਮਲਾ ਪਲਾਟ ਨੰਬਰ 460 ( ਵਿਕਾਸ ਸਕੀਮ 51.5 ਏਕੜ ) ਗੁਰੂ ਅਮਰਦਾਸ ਨਗਰ ਦਾ ਸਾਹਮਣੇ ਆਯਾ ਹੈ ਜਿਸ ਵਿਚ ਇਕ ਪਲਾਟ 460 ਸ਼੍ਰੀ ਗੁਰੂ ਅਮਰਦਾਸ ਨਗਰ ਜਲੰਧਰ ਸ਼੍ਰੀ ਜਸਪਾਲ ਸਿੰਘ ਦੇ ਨਾਮ ਤੇ ਡਰਾਅ ਰਾਹੀਂ ਮਿਤੀ 21-07-1986 ਨੂੰ (ਸਿੱਖ ਪ੍ਰਵਾਸੀ ਦੇ ਤੋਰ ਤੇ ) ਅਲਾਟ ਕੀਤਾ ਗਿਆ ਸੀ.

ਅਲਾਟੀ ਵਲੋਂ ਕਿਸਤਾਂ ਦੀ ਰਕਮ ਸਮੇ ਸਰ ਜਮਾਂ ਨਾ ਕਰਾਉਣ ਕਾਰਣ ਟ੍ਰਸ੍ਟ ਵਲੋਂ ਮਤਾ ਨੰਬਰ 38 ਮਿਤੀ 30-09-2003 ਰਾਹੀਂ ਇਹ ਪਲਾਟ ਕੈਂਸਲ ਕਰ ਦਿੱਤਾ ਗਿਆ ਸੀ ਅਤੇ ਅਲਾਟੀ ਵਲੋਂ ਕਰਾਈ ਜਮਾਂ ਰਾਸ਼ੀ ਵੀ ਜਬਤ ਕਰ ਲਈ ਗਈ ਸੀ.ਟ੍ਰਸ੍ਟ ਨੂੰ ਸਮਨ ਆਉਣ ਤੇ ਪਤਾ ਲੱਗਿਆ ਕੇ ਉਸ ਸਮੇ ਦੇ ਈ.ਓ.ਵਲੋਂ ਮਿਤੀ 18-07-2018 ਨੂੰ ਪਲਾਟ ਦੀ ਰਜਿਸਟਰੀ ਸ਼੍ਰੀ ਜਗਜੀਤ ਸਿੰਘ ਮਠਾੜੂ ਪੁੱਤਰ ਕਰਤਾਰ ਸਿੰਘ ਦੇ ਨਾਮ ਤੇ ਕਰ ਦਿੱਤੀ ਗਈ ਸੀ.

ਪੜਤਾਲ ਤੋਂ ਪਤਾ ਲੱਗਿਆ ਕੇ ਸ਼੍ਰੀ ਰਾਜੇਸ਼ ਚੌਧਰੀ ਉਸ ਵੇਲੇ ਦੇ ਈਓ ਦੇ ਦਸਖ਼ਤ ਅਤੇ ਹੋਰ ਟ੍ਰਸ੍ਟ ਮੁਲਾਜ਼ਮਾਂ ਨਾਲ ਮਿਲੀਭਗਤ ਕਰਕੇ ਜਗਜੀਤ ਸਿੰਘ ਮਠਾੜੂ ਪੁੱਤਰ ਸ਼੍ਰੀ ਕਰਤਾਰ ਸਿੰਘ,ਗਵਾਹ ਅਮਨਦੀਪ ਸਿੰਘ ਮਠਾੜੂ ਅਤੇ ਹੋਰਾਂ ਦੀ ਮਿਲੀਭਗਤ ਇਸ ਕੰਮ ਨੂੰ ਅੰਜਾਮ ਦਿੱਤਾ ਗਿਆ.ਇਸ ਮਾਮਲੇ ਵਿਚ ਕਲਰਕ ਅਨਿਲ ਕੁਮਾਰ ਦੀ ਭੂਮਿਕਾ ਵੀ ਸਾਹਮਣੇ ਆ ਰਹੇ ਹੈ.ਇਸ ਕਲਰਕ ਨੇ 18-07-2018 ਨੂੰ ਟ੍ਰਸ੍ਟ ਦੇ ਵਲੋਂ ਤਹਿਸੀਲਦਾਰ -1 ਕੋਲੋਂ ਪੇਸ਼ ਹੋਇਆ ਸੀ.ਇਸ ਧੋਖਾਧੜੀ ਦੇ ਮਾਮਲੇ ਵਿਚ ਉਸ ਸਮੇ ਦੇ ਈ.ਓ ਸ਼੍ਰੀ ਰਾਜੇਸ਼ ਚੌਧਰੀ,ਅਮਨਦੀਪ ਸਿੰਘ ਮਠਾੜੂ ਅਤੇ ਹੋਰ ਟ੍ਰਸ੍ਟ ਦੇ ਅਧਿਕਾਰੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਅਤੇ ਧਾਰਾ 406,408,420,465,466,468,441,120-ਬੀ ਆਈਪੀਸੀ ਤਹਿਤ ਦਰਜ ਕੀਤਾ ਗਿਆ.

In the case of fake registry the FIR against the employees of Jalandhar Improvement Trust the name of the former Akali chairman came to light