Skip to content

ਜਲੰਧਰ ਇਮਪਰੋਵਮੇੰਟ ਟ੍ਰਸਟ ਦੇ 45 ਕਰੋੜ ਰਿਫੰਡ ਨਾ ਦਿੱਤੇ ਜਾਣ ਤੇ ਜੋਇੰਟ ਐਕਸ਼ਨ ਕਮੇਟੀ ਦੀ ਤਾਲੇ ਮਾਰਨ ਦੀ ਚਿਤਾਵਨੀ

ਜਲੰਧਰ ਇਮਪਰੋਵਮੇੰਟ ਟ੍ਰਸਟ ਦੇ 45 ਕਰੋੜ ਰਿਫੰਡ ਨਾ ਦਿੱਤੇ ਜਾਣ ਤੇ ਜੋਇੰਟ ਐਕਸ਼ਨ ਕਮੇਟੀ ਦੀ ਤਾਲੇ ਮਾਰਨ ਦੀ ਚਿਤਾਵਨੀ
Share Facebook X WhatsApp Telegram Email
View in ePaper

(RAJU SETH ) ਜਲੰਧਰ ਇਮਪਰੋਵਮੇੰਟ ਟ੍ਰਸ੍ਟ ਸਕੀਮ ਅਲਾਟੀ ਜੋਇੰਟ ਐਕਸ਼ਨ ਕਮੇਟੀ ਦੇ ਅਹੁਦੇਦਾਰਾਂ ਦੀ ਅੱਜ ਇੱਕ ਪ੍ਰੈਸ ਕਾਨ੍ਫ੍ਰੇੰਸ ਕੀਤੀ ਗਈ ਜਿਸ ਦੀ ਪ੍ਰਧਾਨਗੀ ਸ਼੍ਰੀ ਦਰਸ਼ਨ ਸਿੰਘ ਅਹੂਜਾ ਅਤੇ ਰਮਨ ਕੁਮਾਰ ਵਲੋਂ ਕੀਤੀ ਗਈ.ਜਿਸ ਵਿੱਚ ਦੱਸਿਆ ਗਿਆ ਅਲਗ ਸਕੀਮਾਂ ਵਿਚ ਧੋਖਾਧੜੀ ਦਾ ਸ਼ਿਕਾਰ ਹੋਏ ਅਲਾਟੀਆਂ ਦੁਆਰਾ ਅਦਾਲਤਾਂ ਵਿਚੋਂ ਕੇਸ ਜਿੱਤਣ ਦੇ ਬਾਵਜੂਦ ਸਾਡਾ ਬਣਦਾ ਰਿਫੰਡ ਨਹੀਂ ਦਿੱਤਾ ਜਾ ਰਿਹਾ।

ਓਹਨਾ ਪ੍ਰੈਸ ਕਾੰਫ਼੍ਰੇੰਸ ਦੌਰਾਨ ਦੱਸਿਆ ਕੇ ਤਕਰੀਬਨ 45 ਕਰੋੜ ਦਾ ਰਿਫੰਡ ਹੈ ਜੋ ਕੇ ਇਹ ਟ੍ਰਸ੍ਟ ਵਾਪਸੀ ਨਹੀਂ ਕਰ ਰਿਹਾ।ਜਿਕਰਯੋਗ ਹੈ ਕੇ ਇਹਨਾਂ ਦਫਤਰ ਦੇ ਅਧਿਕਾਰੀਆਂ ਅਤੇ ਚੇਅਰਮੈਨ ਦੇ ਖਿਲਾਫ ਕਈ ਜਮਾਨਤੀ ਅਤੇ ਗੈਰ ਜਮਾਨਤੀ ਵਾਰੰਟ ਵੀ ਕੱਢੇ ਗਏ ਪਰ ਇਹਨਾਂ ਤੇ ਕੋਈ ਅਸਰ ਨਹੀਂ ਦਿਖਾਈ ਦੇ ਰਿਹਾ.

ਸ਼੍ਰੀ ਦਰਸ਼ਨ ਸਿੰਘ ਅਹੂਜਾ ਨੇ ਦੱਸਿਆ ਕੇ ਕਈ ਅਲਾਟੀਆਂ ਦੀ ਤਾਂ ਮੌਤ ਵੀ ਹੋ ਚੁੱਕੀ ਹੈ ਪਰ ਇਹਨਾਂ ਤੇ ਕੋਈ ਇਨਸਾਨੀਅਤ ਨਹੀਂ ਨਜ਼ਰ ਆ ਰਹੀ.ਅੱਗੇ ਉਹਨਾਂ ਨੇ ਦੱਸਿਆ ਕੇ ਅਲਾਟੀ ਇਕੱਠੇ ਹੋ ਚੇਅਰਮੈਨ ਨੂੰ ਵੀ ਮਿਲ ਚੁੱਕੇ ਹਨ ਪਰ ਹਰ ਬਾਰ ਓਹਨਾ ਵਲੋਂ ਲਾਲੀਪੋਪ ਦੇ ਕੇ ਵਾਪਿਸ ਕਰ ਦਿੱਤਾ ਜਾਂਦਾ ਹੈ.

ਓਹਨਾ ਇਹ ਵੀ ਦੱਸਿਆ ਕੇ ਇਹ ਅਲਗ ਸਕੀਮਾਂ ਜਿਹੜੀਆਂ ਕੇ ਇੰਦ੍ਰਾਪੁਰਾਮ ਮਾਸਟਰ ਗੁਰਬੰਤਾ ਸਿੰਘ ਇਨਕਲੇਵ 2006 ਵਿਚ,ਬੀਬੀ ਭਾਨੀ ਕੰਪਲੈਕਸ 2010 ਵਿਚ,ਅਤੇ ਸੂਰਿਆ ਇਨਕਲੇਵ ਐਕਸਟੇਂਸ਼ਨ 2011 ਅਤੇ 2016 ਵਿਚ ਲਾਂਚ ਕੀਤੀਆਂ ਸਨ ਪਰ ਜਿਸਦਾ ਬਣਦਾ ਰਿਫੰਡ ਅਜੇ ਤੱਕ ਨਹੀਂ ਦਿੱਤਾ ਜਾ ਰਿਹਾ।ਉਹਨਾਂ ਇਹ ਵੀ ਕਿਹਾ ਕੇ ਜੇਕਰ ਚੇਅਰਮੈਨ ਅਤੇ ਅਧਿਕਾਰੀ ਇਹ ਰਿਫੰਡ ਨਹੀਂ ਦੇ ਸਕਦੇ ਦ ਤਾਂ ਇਸ ਦਫਤਰ ਨੂੰ ਤਾਲਾ ਹੀ ਲਗਾ ਦਿੱਤਾ ਜਾਣਾ ਚਾਹੀਦਾ ਹੈ.

ਇਸ ਮੌਕੇ ਤੇ ਯਸ਼ਪਾਲ ਸਿਆਲ,ਰਮਨ ਕੁਮਾਰ ਅਮਿਤ ਸ਼ਰਮਾ ਮੋਹਿੰਦਰ ਪਾਲ,ਹਰੀਸ਼ ਕੁਮਾਰ,ਸ਼੍ਰੀਮਤੀ ਮਨਜੀਤ ਕੌਰ,ਤਰਲੋਚਨ ਸਿੰਘ,ਕੇ.ਐਲ ਅਰੋੜਾ,ਸੋਨੀਆ ਸ਼ਰਮਾ,ਰਾਜੇਸ਼ ਕੁਮਾਰ,ਰਾਜਦੀਪ ਸਿੰਘ,ਤਰਲੋਕ ਸਿੰਘ ਪ੍ਰਸ਼ੋਤਮ ਲਾਲ,ਬਾਂਸਲ ਨਰੇਸ਼ ਵਾਲਿਆ,ਭਾਰਤ ਭੂਸ਼ਣ ਖੁੱਲਰ,ਦਵਿੰਦਰ ਕੁਮਾਰ ਅਤੇ ਸੋਨੀਆ ਸੇਠੀ ਇਸ ਪ੍ਰੈਸ ਕਾੰਫ਼੍ਰੇੰਸ ਵਿਚ ਮਜੂਦ ਸਨ.

Jalandhar Improvement Trust s 45 crore refund is not given the Joint Action Committee has warned of a lockout