Skip to content

ਡੀ.ਏ.ਵੀ.ਕਾਲਜ ਦੇ ਐੱਨ ਐੱਸ ਐੱਸ ਯੂਨਿਟ ਵੱਲੋਂ ਸਾਈਬਰ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ

ਡੀ.ਏ.ਵੀ.ਕਾਲਜ ਦੇ ਐੱਨ ਐੱਸ ਐੱਸ ਯੂਨਿਟ ਵੱਲੋਂ ਸਾਈਬਰ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ
Share Facebook X WhatsApp Telegram Email
View in ePaper

ਡੀ.ਏ.ਵੀ.ਕਾਲਜ ਜਲੰਧਰ ਦੇ ਐੱਨ.ਐੱਸ.ਐੱਸ ਯੂਨਿਟ ਵੱਲੋਂ, ਪ੍ਰਿੰਸੀਪਲ ਡਾ.ਰਾਜੇਸ਼ ਕੁਮਾਰ ਜੀ ਦੀ ਯੋਗ ਅਗਵਾਈ ਹੇਠ ਸਾਈਬਰ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।

 

ਇਸ ਪ੍ਰੋਗਰਾਮ ਵਿੱਚ ਕੰਪਿਊਟਰ ਵਿਭਾਗ ਤੋਂ ਪ੍ਰੋ. ਗਗਨ ਮਦਾਨ ਮੁੱਖ ਵਕਤਾ ਦੇ ਤੌਰ 'ਤੇ ਪਹੁੰਚੇ।ਸਾਈਬਰ ਜਾਗਰੂਕਤਾ ਉੱਪਰ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦਿਆਂ ਪ੍ਰੋ. ਗਗਨ ਨੇ ਕਿਹਾ ਕਿ ਆਧੁਨਿਕ ਸਮੇਂ ਵਿੱਚ ਹਰ ਮਨੁੱਖ ਨੂੰ ਔਨਲਾਈਨ ਲੈਣ ਦੇਣ ਬਾਰੇ ਜਾਣਕਾਰੀ ਤੋਂ ਇਲਾਵਾ ਇਸ ਪ੍ਰਤੀ ਸੁਚੇਤ ਵੀ ਹੋਣਾ ਚਾਹੀਦਾ ਹੈ।

[metaslider id="1000"]

ਵਿਸ਼ਵੀਕਰਨ ਦੇ ਇਸ ਦੌਰ ਵਿੱਚ ਸਾਈਬਰ ਕ੍ਰਾਈਮ ਬਹੁਤ ਜ਼ੋਰਾਂ 'ਤੇ ਹੈ ਜਿਸ ਕਰਕੇ ਸਾਨੂੰ ਕਿਸੇ ਵੀ ਤਰ੍ਹਾਂ ਦੇ ਲਾਲਚ ਜਾਂ ਝਾਂਸੇ 'ਚ ਆ ਕੇ ਕਦੇ ਵੀ ਕਿਸੇ ਸੁਨੇਹੇ ਦੇ ਲਿੰਕ ਨੂੰ ਖੋਲ੍ਹਣ ਤੋਂ ਗੁਰੇਜ ਕਰਨਾ ਚਾਹੀਦਾ ਹੈ।ਪ੍ਰੋ. ਗਗਨ ਨੇ ਬਹੁਤ ਸੰਖਿਪਤ ਤੇ ਸੋਖਾਲੇ ਢੰਗ ਨਾਲ਼ ਸਾਈਬਰ ਜਾਗਰੂਕਤਾ ਬਾਰੇ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ ਅਤੇ ਇਸ ਮੌਕੇ ਵਲੰਟੀਅਰਜ ਨੇ ਇਸ ਨਾਲ਼ ਜੁੜੇ ਪ੍ਰਸ਼ਨ ਵੀ ਪੁੱਛੇ।

[metaslider id="1059"]  

ਐੱਨ.ਐੱਸ.ਐੱਸ ਕੁਆਰਡੀਨੇਟਰ ਡਾ.ਸਾਹਿਬ ਸਿੰਘ ਨੇ ਜਿੱਥੇ ਸਾਈਬਰ ਜਾਗਰੂਕਤਾ ਨਾਲ਼ ਸੰਬੰਧਿਤ ਅਹਿਮ ਜਾਣਕਾਰੀ ਲਈ ਪ੍ਰੋ. ਗਗਨ ਦਾ ਧੰਨਵਾਦ ਕੀਤਾ ਉੱਥੇ ਵਲੰਟੀਅਰਜ ਨੂੰ ਇਹ ਜਾਣਕਾਰੀ ਨੂੰ ਬਾਕੀ ਲੋਕਾਂ ਨਾਲ਼ ਸਾਂਝਾ ਕਰਨ ਦਾ ਸੁਝਾਅ ਵੀ ਦਿੱਤਾ।ਪ੍ਰੋ. ਵਿਵੇਕ ਸ਼ਰਮਾ ਨੇ ਸਭ ਦਾ ਧੰਨਵਾਦ ਕੀਤਾ।ਇਸ ਮੌਕੇ ਪ੍ਰੋਗਰਾਮ ਅਫ਼ਸਰ ਡਾ.ਗੁਰਜੀਤ ਕੌਰ, ਕੰਪਿਊਟਰ ਵਿਭਾਗ ਤੋਂ ਪ੍ਰੋ. ਵਿਸ਼ਾਲ ਸ਼ਰਮਾ, ਫਿਜਿਕਸ ਵਿਭਾਗ ਤੋਂ ਡਾ.ਸੁਨੀਲ ਠਾਕੁਰ ਅਤੇ ਵੱਡੀ ਗਿਣਤੀ ਵਿੱਚ ਐੱਨ.ਐੱਸ.ਐੱਸ ਵਲੰਟੀਅਰ ਹਾਜ਼ਰ ਸਨ।

[metaslider id="991"] Organized Cyber ​​Awareness Program by NSS Unit of DAV College