ਇਮਪਰੋਵਮੇੰਟ ਟਰੱਸਟ ਜਲੰਧਰ ਦੇ ਏਕਜ਼ਿਕਿਊਟਿਵ ਆਫ਼ਿਸਰ (ਈਓ) ਨੇ ਚੇਅਰਮੈਨ ਦੇ ਖਿਲਾਫ ਮੋਰਚਾ ਖੋਲ੍ਹਣ ਦਾ ਨਿਰਣੈ ਲਿਆ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਪੂਰੇ ਪੰਜਾਬ ਵਿੱਚ 17 ਤਾਰੀਖ ਨੂੰ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।
ਭਰੋਸੇਯੋਗ ਸੂਤਰਾਂ ਤੋਂ ਪਤਾ ਚੱਲਿਆ ਹੈ ਕੇ ਜਲੰਧਰ ਦੇ ਈਓ ਸ਼੍ਰੀ ਜਤਿੰਦਰ ਸਿੰਘ ਅਤੇ ਚੇਅਰਮੈਨ ਸ਼੍ਰੀ ਜਗਤਾਰ ਸਿੰਘ ਸੰਘੇੜਾ ਵਿੱਚ ਪਿਛਲੇ ਕਾਫੀ ਸਮੇਂ ਤੋਂ ਆਪਸ ਵਿੱਚ ਖੱਟ-ਪੱਟ ਹੋਣ ਦੀਆਂ ਖਬਰਾਂ ਆ ਰਹੀਆਂ ਸਨ ਅਤੇ ਦਫਤਰ ਵਿਚ ਹੀ ਇੱਕ ਮੀਟਿੰਗ ਦੌਰਾਨ ਹੀ ਆਪਸੀ ਨੋਂਕ ਝੋਂਕ ਹੋਣ ਕਰਕੇ ਮਾਮਲੇ ਨੇ ਤੂਲ ਫੜ ਲਿਆ ਅਤੇ ਪੂਰੇ ਪੰਜਾਬ ਵਿੱਚ ਧਰਨਾ ਪ੍ਰਦਰਸ਼ਨ ਸ਼ੁਰੂ ਕਰਨ ਦੀ ਚੇਤਾਵਨੀ ਦੇ ਦਿੱਤੀ।
[metaslider id="1063"]ਜਿਕਰਯੋਗ ਹੈ ਕੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਨੇ ਆਪਣੇ ਦਫਤਰ ਦੇ ਕਰਮਚਾਰੀਆਂ ਅਤੇ ਈਓ ਰਾਜੇਸ਼ ਚੌਧਰੀ ਜੋ ਕੇ ਇਸ ਵੇਲੇ ਪਟਿਆਲਾ ਵਿੱਚ ਤਾਇਨਾਤ ਹਨ ਓਹਨਾ ਤੇ ਧੋਖਾਧੜੀ ਦੇ ਮਾਮਲੇ ਵਿੱਚ ਐੱਫ.ਆਈ.ਆਰ.ਦਰਜ਼ ਕਰਵਾ ਦਿੱਤੀ।ਪ੍ਰਦੇਸ਼ ਪ੍ਰਧਾਨ ਸੁਰਿੰਦਰ ਕੁਮਾਰੀ ਦਾ ਕਹਿਣਾ ਹੈ ਕੇ ਨਿਯਮਾਂ ਦੇ ਉਲਟ ਐੱਫ.ਆਈ.ਆਰ ਦਰਜ਼ ਕੀਤੀ ਗਈ ਹੈ,ਓਹਨਾ ਦੇ ਕਹਿਣਾ ਹੈ ਕੇ ਨਿਯਮ ਅਨੁਸਾਰ ਚੇਅਰਮੈਨ ਨੂੰ ਪੰਜਾਬ ਸਰਕਾਰ ਕੋਲੋਂ ਧੋਖਾਧੜੀ ਅਤੇ ਜਾਲਸਾਜ਼ੀ ਦੇ ਸੰਬੰਧ ਵਿੱਚ ਲਿਖਣਾ ਚਾਹੀਦਾ ਸੀ ਜੋ ਕੇ ਨਹੀਂ ਕੀਤਾ ਗਿਆ ਅਤੇ ਇਸਦੇ ਉਲਟ ਪੁਲਿਸ ਨੂੰ ਸ਼ਕਾਇਤ ਦਰਜ ਕਰਵਾਈ ਗਈ.ਸੁਰਿੰਦਰ ਕੁਮਾਰੀ ਨੇ ਦੱਸਿਆ ਕੇ ਇਸ ਕੇਸ ਨੂੰ ਖਾਰਿਜ਼ ਕੀਤਾ ਜਾਵੇ ਅਤੇ ਪੰਜਾਬ ਸਰਕਾਰ ਆਪਣੇ ਲੈਵਲ ਤੇ ਜਾਂਚ ਕਰਾਵੇ ਅਗਰ ਕੋਈ ਦੋਸ਼ੀ ਪਾਇਆ ਜਾਵੇ ਤਾਂ ਸਰਕਾਰ ਆਪਣੇ ਲੈਵਲ ਤੇ ਕਾਰਵਾਈ ਕਰੇ.
17 ਸਤੰਬਰ ਤੋਂ ਧਰਨਾ ਅਤੇ ਕਲਮ ਛੋੜ ਹੜਤਾਲ :
ਇਮਪਰੋਵਮੇੰਟ ਟ੍ਰਸ੍ਟ ਜਲੰਧਰ ਨਾਲ ਸੰਬੰਧਿਤ ਕੋਠੀ ਨੰਬਰ 462 ਨਿਊ ਜਵਾਹਰ ਨਗਰ ਅਤੇ ਪਲਾਟ ਨੰਬਰ 460 (ਵਿਕਾਸ ਸਕੀਮ 51.5 ਏਕੜ ) ਵਿੱਚ ਹੋਈ ਜਾਅਲੀ ਰਜਿਸਟਰੀ ਦੇ ਸਬੰਧ ਹੋਈ ਐੱਫ.ਆਈ.ਆਰ. ਨੂੰ ਰੱਦ ਕਰਾਉਣ ਲਈ ਪੂਰੇ ਪੰਜਾਬ ਦੇ ਟ੍ਰਸ੍ਟ ਅਧਿਕਾਰੀ ਅਤੇ ਕਰਮਚਾਰੀ 17 ਸਤੰਬਰ ਨੂੰ ਦਫਤਰਾਂ ਦੇ ਬਾਹਰ 2 ਘੰਟੇ ਲਈ ਧਰਨੇ ਤੇ ਬੈਠਣਗੇ ਅਤੇ ਉਸਤੋਂ ਬਾਅਦ ਕਲਮ ਛੋੜ ਹੜਤਾਲ ਤੇ ਜਾਣਗੇ।ਜਿਸਦਾ ਅਸਰ ਪੂਰੇ ਪੰਜਾਬ ਵਿਚ ਦੇਖਣ ਨੂੰ ਮਿਲੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਜਨਤਾ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ.
"ਐੱਮ.ਐੱਲ.ਏ.ਵੇਸ੍ਟ ਸ਼੍ਰੀ ਰਮਨ ਅਰੋੜਾ ਨੇ ਸੂਰਿਆ ਇਨਕਲੇਵ ਵਿੱਚ ਨਾਗਰਿਕਾਂ ਨਾਲ ਕੀਤੀ ਬੈਠਕ" ਜਲੰਧਰ ਵੇਸ੍ਟ ਤੋਂ ਐਮ.ਐਲ.ਏ. ਸ਼੍ਰੀ ਰਮਨ ਅਰੋੜਾ ਨੇ ਸੂਰਿਆ ਇਨਕਲੇਵ ਵਿੱਚ ਪੈਂਦੇ ਗੁਰੂਦਵਾਰਾ ਸਾਹਿਬ ਵਿਖੇ ਕਲੋਨੀ ਵਾਸੀਆਂ ਨਾਲ ਮੀਟਿੰਗ ਕੀਤੀ ਅਤੇ ਓਹਨਾ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਯਕੀਨ ਦੁਆਇਆ ਕੇ ਹਰ ਮਸਲੇ ਦਾ ਹੱਲ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ ਅਤੇ ਕਾਲੋਨੀ ਵਾਸੀਆਂ ਨੂੰ ਪਾਰਕ ਦੀ ਮੈਂਟੇਨਸ ਲਈ 5 ਲੱਖ ਰੁਪਏ ਦੇਣ ਦੀ ਘੋਸ਼ਣਾ ਕੀਤੀ।
[metaslider id="961"]ਚੇਅਰਮੈਨ ਜਗਤਾਰ ਸਿੰਘ ਸੰਘੇੜਾ ਨੇ ਮੀਡਿਆ ਤੋਂ ਬਣਾਈ ਦੂਰੀ:
ਪੰਜਾਬ ਸਰਕਾਰ ਦੇ ਨੁਮਾਇੰਦਿਆਂ ਵਲੋਂ ਜਿਸ ਵਿੱਚ ਐੱਮ.ਐਲ.ਏ. ਸ਼੍ਰੀ ਰਮਨ ਅਰੋੜਾ, ਚੇਅਰਮੈਨ ਇਮਪਰੋਵਮੇੰਟ ਟ੍ਰਸ੍ਟ ਜਲੰਧਰ ਸ਼੍ਰੀ ਜਗਤਾਰ ਸਿੰਘ ਸੰਘੇੜਾ,ਐੱਸ.ਡੀ.ਐਮ.ਜੈ ਇੰਦਰ ਸਿੰਘ ਅਤੇ ਇਮਪਰੋਵਮੇੰਟ ਟ੍ਰਸ੍ਟ ਜਲੰਧਰ ਦੇ ਕਰਮਚਾਰੀ ਇਸ ਮੀਟਿੰਗ ਵਿੱਚ ਆਏ ਅਤੇ ਜਦੋਂ ਚੇਅਰਮੈਨ ਨਾਲ "ਰੋਜ਼ਾਨਾ ਪੰਜਾਬ" ਵਲੋਂ ਸਵਾਲ ਕੀਤੇ ਗਏ ਤਾਂ ਓਹਨਾ ਨੇ ਮੀਡਿਆ ਨਾਲ ਗੱਲਬਾਤ ਨਹੀਂ ਕਰਨੀ ਚਾਹੀ।ਜਦੋਂ ਓਹਨਾ ਨੂੰ ਜਨਤਾ ਦੇ ਰਿਫੰਡ 46 ਕਰੋੜ ਦੇ ਕਰੀਬ ਦੀ ਦੇਣਦਾਰੀ ਦੀ ਗੱਲ ਕੀਤੀ ਤਾਂ ਫੰਡ ਦੀ ਕਮੀ ਦਾ ਬਹਾਨਾ ਬਣਾ ਕੇ ਚਲਦੇ ਹੋਏ.ਇਥੇ ਇਹ ਗੱਲ ਤਾਂ ਸਾਫ ਹੈ ਕੇ ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੈ.
[metaslider id="973"] r id="965"] The EO of Jalandhar Improvement Trust opened a front against the chairman and announced a dharna demonstration on 17th across Punjab