ਸà©à¨°à©€ ਗà©à¨°à©‚ ਨਾਨਕ ਦੇਵ ਜੀ ਦੇ ਪà©à¨°à¨•ਾਸ਼ ਪà©à¨°à¨¬ ਨੂੰ ਸਮਰਪਿਤ ਗà©à¨°à¨¦à©à¨†à¨°à¨¾ ਸੋਡਲ ਛਾਉਣੀ ਨਿਹੰਗ ਸਿੰਘਾਂ ਵਿਖੇ ਸਜਾਇਆ ਨਗਰ ਕੀਰਤਨ
Latest News Alerts
Choose News Alerts
ਜਲੰਧਰ 17 ਨਵੰਬਰ (ਰਾਜੂ ਸੇਠ) ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸੋਡਲ ਛਾਉਣੀ ਨਿਹੰਗ ਸਿੰਘਾਂ ਵਿਖੇ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਮੁੱਖੀ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲਿਆ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਵਿਸ਼ਾਲ ਨਗਰ ਕੀਰਤਨ ਨਗਾਰਿਆਂ ਅਤੇ ਜੈਕਾਰਿਆਂ ਦੀ ਗੂੰਜ ਵਿਚ ਬੜ੍ਹੀ ਸ਼ਰਧਾ ਭਾਵਨਾ ਨਾਲ ਸਜਾਇਆ ਗਿਆ।ਗੱਤਕਾ ਪਾਰਟੀਆਂ,ਨਗਾਰਾ ਪਾਰਟੀਆਂ,ਵੱਖ ਵੱਖ ਗੁਰਦੁਆਰਾ ਸਾਹਿਬਾਨ ਤੋਂ ਆਏ ਸ਼ਬਦੀ ਜਥੇ, ਸੁੰਦਰ ਵਰਦੀਆਂ ਵਿਚ ਸਜੇ ਵੱਖ ਵੱਖ ਸਕੂਲਾਂ ਦੇ ਬੱਚੇ, ਬੈਂਡ ਵਾਜੇ ਅਤੇ ਬਾਬਾ ਨਾਗਰ ਸਿੰਘ ਤੇ ਬਾਬਾ ਸ਼ਿੰਗਾਰਾ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਤੋਂ ਆਏ ਨਿਹੰਗ ਸਿੰਘਾਂ ਦੇ ਘੋੜ ਸਵਾਰ ਜਥੇ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਖੂਬ ਵਧਾ ਰਹੇ ਸਨ। ਨਗਰ ਕੀਰਤਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਦੇ ਅੱਗੇ ਦਸਮੇਸ਼ ਵੈਲਫੇਅਰ ਸੁਸਾਇਟੀ ਵਲੋਂ ਫੁੱਲਾਂ ਅਤੇ ਸਫ਼ਾਈ ਦੀ ਸੇਵਾ, ਭਾਈ ਘਨ੍ਹਈਆ ਜੀ ਸੇਵਕ ਦਲ ਵਲੋਂ ਜਲ ਦੀ ਸੇਵਾ ਨਿਭਾਈ ਗਈ।
ਨਗਰ ਕੀਰਤਨ ਵਿੱਚ ਜਥੇਦਾਰ ਕੁਲਵੰਤ ਸਿੰਘ ਮੰਨਣ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੋਂ ਇਲਾਵਾ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਇਲਾਕੇ ਦੀਆਂ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋ ਕੇ ਸ਼ਬਦ ਗੁਰਬਾਣੀ, ਕਥਾ ਵਿਚਾਰਾਂ ਨੂੰ ਸਰਵਣ ਕੀਤਾ।ਨਗਰ ਕੀਰਤਨ ਦੌਰਾਨ ਇਲਾਕੇ ਦੀਆਂ ਸੰਗਤਾਂ ਵਲੋਂ ਲੰਗਰ,ਚਾਹ, ਦੁੱਧ, ਪਕੌੜਿਆਂ,ਫਲ ਆਦਿ ਦੇ ਵੱਡੀ ਤਦਾਦ ਵਿਚ ਲੰਗਰ ਲਗਾਏ ਹੋਏ ਸਨ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਕੁਲਦੀਪ ਸਿੰਘ ਪਾਇਲਟ ਦੀ ਅਗਵਾਈ ਹੇਠ ਲੰਗਰ ਲਗਾਉਣ ਵਾਲਿਆਂ ਦਾ ਧੰਨਵਾਦ ਅਤੇ ਮੋਮੈਟੋ ਦੇ ਕੇ ਸਨਮਾਨਿਤ ਕੀਤਾ ਗਿਆ। ਕੁਲਦੀਪ ਸਿੰਘ ਪਾਇਲਟ ਨੇ ਨਗਰ ਕੀਰਤਨ ਅਤੇ ਸਮਾਗਮ ਦੌਰਾਨ ਸੰਗਤਾਂ ਵਲੋਂ ਮਿਲੇ ਸਹਿਯੋਗ ਲਈ ਧੰਨਵਾਦ ਕਰਦਿਆਂ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤਾਂ ਨੂੰ ਵਧਾਈ ਦਿੱਤੀ।
ਨਗਰ ਕੀਰਤਨ ਦੀ ਸੰਪੂਰਨਤਾ ਉਪਰੰਤ ਦੀਵਾਨ ਸਜਾਏ ਗਏ।ਇਸ ਮੌਕੇ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਬੀਬੀ ਰਾਜਬੀਰ ਕੌਰ ਕਵਿਸ਼ਰੀ ਜਥਾ,ਇਸਤਰੀ ਸਤਿਸੰਗ ਸਭਾ, ਹਜ਼ੂਰੀ ਰਾਗੀ ਜਥਾ ਭਾਈ ਲਖਵਿੰਦਰ ਸਿੰਘ ਜੀ,ਕੀਰਤਨੀ ਜਥਾ ਭਾਈ ਬਲਜੀਤ ਸਿੰਘ ਜੀ ਜਲੰਧਰ ਵਾਲੇ,ਭਾਈ ਕੁਲਵਿੰਦਰ ਸਿੰਘ ਮਾਹਲ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਵਲੋਂ ਗੁਰਬਾਣੀ ਕੀਰਤਨ ਅਤੇ ਭਾਈ ਗੁਰਨਾਮ ਸਿੰਘ ਜੀ ਕਥਾ ਵਾਚਕ ਨੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਭੋਗ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਨਗਰ ਕੀਰਤਨ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ,ਸਾਬਕਾ ਵਿਧਾਇਕ ਸ੍ਰੀ ਕੇਡੀ ਭੰਡਾਰੀ, ਵਿਧਾਇਕ ਬਾਵਾ ਹੈਨਰੀ, ਅਮਰਜੀਤ ਸਿੰਘ ਕਿਸ਼ਨਪੁਰਾ,ਮਨਿੰਦਰ ਪਾਲ ਸਿੰਘ ਗੁੰਬਰ, ਮਾਸਟਰ ਅਮਰੀਕ ਸਿੰਘ ਨਿਹੰਗ, ਸੁਰਜੀਤ ਸਿੰਘ ਨੀਲਾਮਹਿਲ,ਰਵਿੰਦਰ ਸਿੰਘ ਸਵੀਟੀ, ਸਤਿੰਦਰ ਸਿੰਘ ਪੀਤਾ,ਅਵਤਾਰ ਸਿੰਘ ਘੁੰਮਣ, ਰਾਣਾ ਹੰਸ ਰਾਜ, ਹਰਭਜਨ ਸਿੰਘ ਸੈਣੀ, ਭਜਨ ਲਾਲ ਚੋਪੜਾ, ਰਣਜੀਤ ਸਿੰਘ ਰਾਣਾ,ਮਨਪ੍ਰੀਤ ਚੋਪੜਾ, ਅਮਰਜੀਤ ਸਿੰਘ ਬਰਮੀ, ਚਰਨਜੀਵ ਸਿੰਘ ਲਾਲੀ, ਅਮਰਜੀਤ ਸਿੰਘ ਮਿੱਠਾ, ਤੇਜਿੰਦਰ ਸਿੰਘ ਪਰਦੇਸੀ, ਗੁਰਜੀਤ ਸਿੰਘ ਮਰਵਾਹਾ,ਹਰਵਿੰਦਰ ਸਿੰਘ ਨਾਗੀ, ਇੰਦਰਪ੍ਰੀਤ ਸਿੰਘ ਪਾਇਲਟ, ਸੁਰਿੰਦਰ ਸਿੰਘ ਬਿੱਟੂ,ਜਸਵਿੰਦਰ ਸਿੰਘ ਕਾਕਾ, ਅਮਰਜੀਤ ਸਿੰਘ ਹੁੰਝਣ, ਗੁਰਸਿੰਦਰ ਸਿੰਘ ਗੋਪੀ,ਪਲਵਿੰਦਰ ਸਿੰਘ ਬਬਲੂ, ਠੇਕੇਦਾਰ ਰਘਬੀਰ ਸਿੰਘ, ਠੇਕੇਦਾਰ ਕਰਤਾਰ ਸਿੰਘ ਬਿੱਲਾ, ਮੇਜਰ ਸਿੰਘ ਕਾਹਲੋਂ, ਬੀਬੀ ਤ੍ਰਿਲੋਚਨ ਕੋਰ ਪ੍ਰਚਾਰਕ ਸ਼੍ਰੋਮਣੀ ਕਮੇਟੀ, ਜਸਵਿੰਦਰ ਸਿੰਘ ਸਭਰਵਾਲ, ਬੋਬੀ ਵਾਲੀਆ, ਕੁਲਵਿੰਦਰ ਸਿੰਘ ਸ਼ਿਵ ਨਗਰ, ਗੁਰਮੇਲ ਸਿੰਘ ਸ਼ਿਵ ਨਗਰ, ਰਾਜਵਿੰਦਰ ਸਿੰਘ ਰਾਜਾ,ਡਾ ਨਿਰਮਲ ਸਿੰਘ, ਅਮਰੀਕ ਸਿੰਘ ਭਾਟਸਿੰਘ, ਰਾਜਿੰਦਰ ਸਿੰਘ ਡੋਗਰਾ, ਗੁਰਮੀਤ ਸਿੰਘ ਕਸਬੀਆ,ਭੁਪਿੰਦਰ ਸਿੰਘ ਖਰਬੰਦਾ, ਚਰਨਜੀਤ ਖਰਬੰਦਾ, ਕਸ਼ਮੀਰ ਸਿੰਘ ਸੈਣੀ, ਅਮਰੀਕ ਸਿੰਘ ਦੁਬਈ ਵਾਲੇ, ਮਲਕੀਤ ਸਿੰਘ ਭੂਈ, ਗਗਨਦੀਪ ਸਿੰਘ ਨਾਗੀ, ਜਸਵੰਤ ਸਿੰਘ ਟੌਹੜਾ, ਸੁਖਵਿੰਦਰ ਸਿੰਘ ਸੋਢੀ, ਮਨਪ੍ਰੀਤ ਕੌਰ ਦੁਬਈ ਵਾਲੇ, ਹਰਜਿੰਦਰ ਪਾਲ ਕੌਰ ਗੁੰਬਰ, ਰਮਨਦੀਪ ਕੌਰ, ਰਾਜਵੰਤ ਕੌਰ, ਸਿਮਰਨ ਕੌਰ, ਹਰਪ੍ਰੀਤ ਕੌਰ, ਅਮਰਜੀਤ ਪੱਪੂ, ਮਨਿੰਦਰ ਸਿੰਘ ਸੋਡਲ, ਪ੍ਰਭਜੀਤ ਸਿੰਘ ਸੋਡਲ, ਰਵਿੰਦਰ ਸਿੰਘ ਬੱਗਾ, ਏਕਮਵਿਰ ਸਿੰਘ, ਹਰਪ੍ਰੀਤ ਸਿੰਘ ਸੋਢੀ, ਸੁੱਖਪ੍ਰੀਤ ਸਿੰਘ, ਆਦਿ ਸ਼ਾਮਿਲ ਸਨ।
Nagar Kirtan organized at Gurdwara Sodal Cantonment Nihang Singhan dedicated to the birth anniversary of Sri Guru Nanak Dev Ji