ਜਲੰਧਰ ਮਿਤੀ-05-12-2024 (ਰਾਜੂ ਸੇਠ) ਸੁਖਬੀਰ ਬਾਦਲ ਤੇ ਹੋਏ ਜਾਨਲੇਵਾ ਹਮਲੇ ਦੀ ਸਤਿੰਦਰ ਸਿੰਘ ਪੀਤਾ ਪ੍ਰਧਾਨ ਬੀ.ਸੀ.ਵਿੰਗ ਜ਼ਿਲਾ ਜਲੰਧਰ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕੇ ਇਹ ਹਮਲਾ ਸਰਕਾਰ ਨਾਲ ਜੁੜੇ ਹੋਏ ਕਈ ਸਵਾਲਾਂ ਨੂੰ ਜਨਮ ਦਿੰਦਾ ਹੈ,ਜਿਸ ਨਾਲ ਸਰਕਾਰ ਦੀ ਨੀਤੀ ਅਤੇ ਉਸਦੇ ਰੁਖ ਨੂੰ ਲੈ ਕੇ ਲੋਕਾਂ ਵਿੱਚ ਸ਼ੱਕ ਪੈਦਾ ਹੋ ਸਕਦਾ ਹੈ ਅਤੇ ਇਸਦੀ ਜੁਡੀਸ਼ੀਅਲ ਇਨਕੁਆਰੀ ਹੋਣੀ ਚਾਹੀਦੀ ਹੈ। ਓਹਨਾ ਦਾ ਕਹਿਣਾ ਹੈ ਕੇ ਮਜੂਦਾ ਸਰਕਾਰ ਦਾ ਸਾਰਾ ਤੰਤਰ ਬੁਰੀ ਤਰਾਂ ਫੇਲ ਹੋ ਚੁੱਕਾ ਹੈ ਅਤੇ ਅੰਮ੍ਰਤਿਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਦਿੱਤੇ ਗਏ ਬਿਆਨ ਵੀ ਨਿੰਦਣਯੋਗ ਹਨ ਜੋ ਕੇ ਝੂਠੀ ਸ਼ੋਹਰਤ ਹਾਸਿਲ ਕਰਨ ਦੀ ਕੋਸ਼ਿਸ ਕੀਤੀ ਗਈ ਹੈ.
ਸਾਬਕਾ ਉਪ ਮੁੱਖ ਮੰਤਰੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਪਰ ਹੋਏ ਜਾਨਲੇਵਾ ਹਮਲੇ ਨੂੰ ਲੈ ਕੇ ਸਿਆਸੀ ਖੇਤਰ ਵਿੱਚ ਹਲਚਲ ਮਚ ਗਈ ਹੈ.ਇਸ ਹਮਲੇ ਦੀ ਨਿੰਦਾ ਕਰਦੇ ਹੋਏ ਸਤਿੰਦਰ ਸਿੰਘ ਪੀਤਾ ਨੇ ਸਰਕਾਰ ਦੇ ਰਵੈਏ 'ਤੇ ਕਈ ਸਵਾਲ ਉਠਾਏ ਹਨ.
ਉਨ੍ਹਾਂ ਦਾ ਕਹਿਣਾ ਸੀ ਕਿ ਇਹ ਹਮਲਾ ਸਰਕਾਰ ਦੇ ਉੱਤਰਦਾਇਤਵ 'ਤੇ ਗੰਭੀਰ ਸ਼ੱਕ ਪੈਦਾ ਕਰਦਾ ਹੈ।ਓਹਨਾ ਦਾ ਕਹਿਣਾ ਹੈ ਅਕਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਉਹ ਆਪਣੀ ਸੇਵਾ ਕਰ ਰਹੇ ਸਨ,ਜਿਸਤੇ ਇੱਕ ਵਿਅੱਕਤੀ ਜਿਸਨੇ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾ ਕੇ ਹੜਕਮ ਮਚਾ ਦਿੱਤਾ।ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉੱਤੇ ਬੁੱਧਵਾਰ ਸਵੇਰੇ ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਗੇਟ ਦੇ ਨੇੜੇ ਜਾਨਲੇਵਾ ਹਮਲਾ ਕੀਤਾ ਗਿਆ।
ਇਹ ਹਮਲਾ ਉਸ ਸਮੇਂ ਹੋਇਆ ਜਦੋਂ ਸੁਖਬੀਰ ਸਿੰਘ ਬਾਦਲ ਧਾਰਮਿਕ ਸਜ਼ਾ ਕੱਟ ਰਹੇ ਸਨ। ਹਮਲਾਵਰ ਨੇ ਉਨ੍ਹਾਂ ਉੱਤੇ ਗੋਲੀ ਚਲਾਈ,ਪਰ ਸੁਖਬੀਰ ਸਿੰਘ ਹਾਲਾਂਕਿ ਉਥੇ ਮੌਜੂਦ ਲੋਕਾਂ ਨੇ ਹਮਲਾਵਰ ਨੂੰ ਫੜ ਲਿਆ।ਸੁਖਬੀਰ ਸਿੰਘ ਬਾਦਲ ‘ਤੇ ਇਹ ਜਾਨਲੇਵਾ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਧਾਰਮਿਕ ਸਜ਼ਾ ਵਜੋਂ ਹਰਿਮੰਦਰ ਸਾਹਿਬ ਦੇ ਬਾਹਰ ਪਹਿਰੇਦਾਰ ਵਜੋਂ ਸੇਵਾ ਨਿਭਾਅ ਰਹੇ ਸਨ।ਬਾਦਲ ਕਿਸੇ ਤਰ੍ਹਾਂ ਸੁਰੱਖਿਅਤ ਰਹੇ ਅਤੇ ਇਸ ਹਮਲੇ ਵਿੱਚ ਸੁਰੱਖਿਅਤ ਨਿਕਲੇ।ਸੁਖਬੀਰ ਸਿੰਘ ਬਾਦਲ ਦਾ ਕਤਲ ਕਰਨ ਦੀ ਕੋਸ਼ਿਸ਼ ਨਰਾਇਣ ਸਿੰਘ ਚੌੜਾ ਨਾਂ ਦੇ ਵਿਅਕਤੀ ਵੱਲੋਂ ਕੀਤੀ ਗਈ।ਇਹ ਸਜ਼ਾ ਸਿੱਖਾਂ ਦੀ ਸਰਵੋੱਚ ਧਾਰਮਿਕ ਅਦਾਲਤ,ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਣਾਈ ਗਈ ਸੀ.ਇਸ ਦੌਰਾਨ,ਅਕਾਲੀ ਦਲ ਦੇ ਹੋਰ ਆਗੂਆਂ,ਜਿਵੇਂ ਕਿ ਸੁਖਦੇਵ ਸਿੰਘ ਢੀਂਡਸਾ ਅਤੇ ਬਿਕਰਮਜੀਤ ਮਜੀਠੀਆ ਵੀ ਸ੍ਰੀ ਦਰਬਾਰ ਸਾਹਿਬ ਪਹੁੰਚੇ।
eadly attack on Sukhbir Badal: Satinder Singh Pita raises questions on the government's behavior