Skip to content

ਸੀ ਐਚਸ ਸੀ ਕਾਲਾ ਬੱਕਰਾ ਵੱਲੋਂ ਗੁੜ ਬਣਾਉਣ ਵਾਲਿਆਂ ਦੀ ਚੈਕਿੰਗ: ਵਧੀਆ ਸਿਹਤ ਸਹੂਲਤਾਂ ਲਈ ਕਦਮ |

Kala Bakra CHC Conducts Health Inspection to Ensure Quality in Sugar Production
Kala Bakra CHC Conducts Health Inspection to Ensure Quality in Sugar Production
Share Facebook X WhatsApp Telegram Email
View in ePaper
ਕਾਲਾ ਬੱਕਰਾ 21/1/2025 ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਪੰਜਾਬ ਸਰਕਾਰ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਮਨਸ਼ਾ ਤਹਿਤ ਸਿਵਲ ਸਰਜਨ ਜਲੰਧਰ ਡਾ ਗੁਰਮੀਤ ਲਾਲ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸੀ ਐਚਸ ਸੀ (ਹਸਪਤਾਲ) ਕਾਲਾ ਬੱਕਰਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਰਿਚਰਡ ਓਹਰੀ ਜੀ ਨੇ ਮੈਡੀਕਲ ਟੀਮ ਦਾ ਗਠਨ ਕਰਕੇ ਗੁੜ, ਸ਼ੱਕਰ ਬਣਾਉਣ ਵਾਲੇ ਵੇਲਿਆਂ ਦੀ ਚੈਕਿੰਗ ਦੀ ਕਾਰਵਾਈ ਕਰਵਾਈ । ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਡਾ ਓਹਰੀ ਜੀ ਨੇ ਦੱਸਿਆ ਕਿ ਗੁੜ੍ਹ ਬਣਾਉਣ ਵਾਲਿਆਂ ਨੂੰ ਟੀਮ ਰਾਹੀਂ ਵਧੀਆ ਕੁਆਲਿਟੀ ਦਾ ਗੁੜ੍ਹ ਬਣਾਉਣ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਟੀਮ ਦੀ ਅਗਵਾਈ ਅਜੀਤ ਸਿੰਘ ਹੈਲਥ ਸੁਪਰਵਾਈਜ਼ਰ ਨੇ ਕੀਤੀ। ਚੈਕਿੰਗ ਸਮੇਂ ਗੁਰਮੇਜ ਸਿੰਘ ਐਸ ਆਈ, ਬਲਵਿੰਦਰ ਸਿੰਘ,ਸੰਦੀਪ ਪਾਲ ਸਿੰਘ, ਵਿਜੇ ਕੁਮਾਰ ਸਿਹਤ ਕਰਮਚਾਰੀ ਮੌਜੂਦ ਰਹੇ।