Skip to content

ਕਾਲਾ ਬੱਕਰਾ ਵਿਖੇ ਗਰਭਵਤੀ ਮਾਵਾਂ ਲਈ ਮੁਫ਼ਤ ਚੈਕਅੱਪ ਕੈਂਪ ਅਯੋਜਿਤ |

Free Medical Checkup Camp Organized for Pregnant Women at Kala Bakra
Free Medical Checkup Camp Organized for Pregnant Women at Kala Bakra
Share Facebook X WhatsApp Telegram Email
View in ePaper

ਕਾਲਾ ਬੱਕਰਾ 10/2/2025 ਕਾਲਾ ਬੱਕਰਾ ਭਾਰਤ ਸਰਕਾਰ ਮੰਤਰਾਲਾ ਸਿਹਤ ਤੇ ਪਰਿਵਾਰ ਭਲਾਈ ਵੱਲੋਂ ਵਿੱਡੀ ਮੁਹਿੰਮ ਪ੍ਰਧਾਨ ਮੰਤਰੀ ਸੁਰੱਖਿਅਤ ਜਣੇਪਾ ਤਹਿਤ ਸੂਬਾ ਸਰਕਾਰ ਦੇ ਹੁਕਮਾਂ ਅਤੇ ਸਿਵਲ ਸਰਜਨ ਜਲੰਧਰ ਡਾ ਗੁਰਮੀਤ ਲਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ ਐਚ ਸੀ ਕਾਲਾ ਬੱਕਰਾ ਵਿਖੇ ਗਰਭਵਤੀ ਮਾਵਾਂ ਦਾ ਮੁਫ਼ਤ ਚੈਕ ਅੱਪ ਕੈਂਪ ਲਗਾਇਆ ਗਿਆ। ਜਿਸ ਵਿੱਚ ਡਾ ਗਗਨਦੀਪ ਨੇ ਗਰਭਵਤੀ ਮਾਵਾਂ ਦਾ ਚੈਕ ਅੱਪ ਕੀਤਾ।

ਮਾਂਵਾਂ ਦੇ ਮੁਫ਼ਤ ਜ਼ਰੂਰੀ ਟੈਸਟ ਕਰਕੇ ਉਨ੍ਹਾਂ ਨੂੰ ਜ਼ਰੂਰੀ ਲੋੜੀਂਦੀਆਂ ਦਵਾਈਆਂ ਮੁਫ਼ਤ ਵੰਡੀਆਂ ਗਈਆਂ। ਮੀਡੀਆ ਨੂੰ ਹਸਪਤਾਲ ਦੇ ਮੁੱਖੀ ਡਾ ਰਿਚਰਡ ਓਹਰੀ ਜੀ ਨੇ ਦੱਸਿਆ ਜਨੇਪੇ ਦੋਰਾਨ ਮਾਂ ਤੇ ਬੱਚੇ ਨੂੰ ਬਚਾਉਣਾ ਸਾਡਾ ਪਹਿਲਾ ਫਰਜ਼ ਹੈ। ਐਮਰਜੈਂਸੀ ਦੀ ਹਾਲਤ ਵਿੱਚ ਹੀ ਜਨੇਪੇ ਸਮੇਂ ਗਰਭਵਤੀ ਮਾਵਾਂ ਨੂੰ ਜਲੰਧਰ ਹਸਪਤਾਲ ਵਿਖੇ ਰੈਫਰ ਕੀਤਾ ਜਾਂਦਾ ਹੈ ਤਾਂ ਕਿ ਕਿਸੇ ਮਾਂ ਜਾਂ ਬੱਚੇ ਦੀ ਜਨੇਪੇ ਸਮੇਂ ਅਣ ਆਈ ਮੌਤ ਨਾ ਹੋਵੇ।

ਹਸਪਤਾਲ ਦੇ ਅਧੀਨ ਸਮੂਹ ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਗਰਭਵਤੀ ਮਾਵਾਂ ਨੂੰ ਹਸਪਤਾਲਾਂ ਵਿੱਚ ਹੀ ਜਨੇਪਾ ਕਰਾਉਣ ਲਈ ਪ੍ਰੇਰਿਤ ਕੀਤਾ ਜਾਵੇ। ਹਸਪਤਾਲ ਕਾਲਾ ਬੱਕਰਾ ਵਿਖੇ ਮੁਫ਼ਤ ਜਨੇਪਾ ਕਰਨ ਦੀ ਸਹੂਲਤ ਉਪਲਬਧ ਹੈ। ਜਨੇਪੇ ਤੋਂ ਬਾਅਦ ਮਾਵਾਂ ਨੂੰ ਖੁਰਾਕ ਲੈਣ ਲਈ ਸਰਕਾਰ ਵੱਲੋਂ ਜਾਰੀ ਕੀਤੀ ਮਾਲੀ ਸਹਾਇਤਾ ਵੀ ਦਿੱਤੀ ਜਾਂਦੀ ਹੈ।