Skip to content

ਕਾਲਾ ਬੱਕਰਾ 22/2/2025 ਪੰਜਾਬ ਸਰਕਾਰ ਮੰਤਰਾਲਾ ਸਿਹਤ ਦੇ ਹੁਕਮਾਂ ਅਤੇ ਸਿਵਲ ਸਰਜਨ ਜਲੰਧਰ ਡਾ ਗੁਰਮੀਤ ਲਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ

Kala Bakra 22/2/2025: Health Awareness Campaign Under Punjab Government Guidelines
Kala Bakra 22/2/2025: Health Awareness Campaign Under Punjab Government Guidelines
Share Facebook X WhatsApp Telegram Email
View in ePaper

ਕਾਲਾ ਬੱਕਰਾ 22/2/2025 ਪੰਜਾਬ ਸਰਕਾਰ ਮੰਤਰਾਲਾ ਸਿਹਤ ਦੇ ਹੁਕਮਾਂ ਅਤੇ ਸਿਵਲ ਸਰਜਨ ਜਲੰਧਰ ਡਾ ਗੁਰਮੀਤ ਲਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਸੰਸਥਾ ਕਾਲਾ ਬੱਕਰਾ ਦੇ ਅਧੀਨ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਡੇਂਗੂ, ਮਲੇਰੀਆ ਤੇ ਹੋਰ ਮੌਸਮੀ ਬੀਮਾਰੀਆਂ ਤੋਂ ਬਚਾਅ ਦੇ ਲਈ ਜਾਗਰੂਕ ਕੀਤਾ ਗਿਆ। ਸਿਹਤ ਸੰਸਥਾ ਕਾਲਾ ਬੱਕਰਾ ਦੇ ਮੁੱਖੀ ਡਾ ਰਿਚਰਡ ਓਹਰੀ ਜੀ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਲਾਕ ਭੋਗਪੁਰ ਵੱਖ ਵੱਖ ਪਿੰਡਾਂ ਦੇ ਸੈਂਕੜੇ ਵਿਦਿਆਰਥੀ ਸਕੂਲ਼ਾਂ ਵਿਚ ਪੜ੍ਹ ਰਹੇ ਹਨ। ਸਿਹਤ ਟੀਮਾਂ ਤੋਂ ਵਿਦਿਆਰਥੀ ਬੀਮਾਰੀਆਂ ਤੋਂ ਬਚਾਅ ਲਈ ਜੋ ਸਿੱਖ ਕੇ ਜਾਂਦੇ ਹਨ। ਉਸ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਦੇ ਹਨ । ਆਪਣੇ ਘਰਾਂ ਵਿੱਚ ਖੜ੍ਹਾ ਪਾਣੀ ਰੋੜ੍ਹ ਰਹੇ ਹਨ। ਆਪਣੇ ਆਂਢ ਗੁਆਂਢ ਵਿੱਚ ਵੀ ਖੜ੍ਹਾ ਪਾਣੀ ਰੋੜ੍ਹਣ ਲਈ ਕਹਿ ਰਹੇ ਹਨ। ਪਿੰਡਾਂ ਵਿੱਚ ਆਸ਼ਾ ਵਰਕਰਾਂ ਧਾਰਮਿਕ ਸਥਾਨਾਂ ਦੇ ਸਪੀਕਰਾਂ ਰਾਹੀਂ ਅਨਾਊਂਸਮੈਂਟ ਕਰਵਾ ਕੇ ਘਰਾਂ ਵਿਚਲਾ ਖੜ੍ਹਾ ਪਾਣੀ ਰੋੜ੍ਹ ਸੁਕਾ ਦੇਣ ਲਈ ਜਾਗਰੂਕ ਕਰ ਰਹੀਆਂ ਹਨ। ਸਿਹਤ ਸੰਸਥਾ ਕਾਲਾ ਬੱਕਰਾ ਅਪਣੇ ਅਧੀਨ ਖੇਤਰ ਵਿੱਚ ਡੇਂਗੂ, ਮਲੇਰੀਆ ਤੇ ਹੋਰ ਮੌਸਮੀ ਬੀਮਾਰੀਆਂ ਦੀ ਰੋਕਥਾਮ ਲਈ ਪੁਰ ਜ਼ੋਰ ਕੋਸ਼ਿਸ਼ ਕਰ ਰਹੀ ਹੈ। ਲੋਕਾਂ ਦੇ ਸਹਿਯੋਗ ਨਾਲ ਮੱਖੀ ਮੱਛਰਾਂ ਦੀ ਪੈਦਾਵਾਰ ਨੂੰ ਰੋਕ ਕੇ ਬੀਮਾਰੀਆਂ ਦੇ ਕੇਸਾਂ ਨੂੰ ਘਟਾਇਆ ਜਾਵੇਗਾ