Skip to content

ਮਿੱਡ-ਡੇ-ਮੀਲ ਵਰਕਰਜ਼ ਯੂਨੀਅਨ ਵੱਲੋਂ ਕੌਮਾਂਤਰੀ ਇਸਤਰੀ ਦਿਵਸ ਨੂੰ ਜਥੇਬੰਦਕ ਤੋਰ ਤੇ ਮਨਾਉਣ ਦਾ ਫੈਸਲਾ

Mid-Day Meal Workers' Union to Celebrate International Women's Day Collectively
Mid-Day Meal Workers' Union to Celebrate International Women's Day Collectively
Share Facebook X WhatsApp Telegram Email
View in ePaper

08 ਮਾਰਚ ਨੂੰ ਜ਼ਿਲ੍ਹਾ ਕਮੇਟੀਆ ਦਾ ਪੁਨਰਗਠਨ ਕਰਨ ਦਾ ਫੈਸਲਾ ਜਲੰਧਰ: ( ) ਮਿੱਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾਈ ਮੀਟਿੰਗ ਸੂਬਾ ਸੀਨੀਅਰ ਮੀਤ ਪ੍ਰਧਾਨ ਕਮਲੇਸ਼ ਕੋਰ ਰੋਪੜ ਦੀ ਪ੍ਰਧਾਨਗੀ ਹੇਠ ਜਲੰਧਰ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਜਥੇਬੰਦੀ ਦੀ ਸੂਬਾ ਜਨਰਲ ਸਕੱਤਰ ਕਮਲਜੀਤ ਕੌਰ ਹੁਸ਼ਿਆਰਪੁਰ ਨੇ ਚਲਾਈ।

ਮੀਟਿੰਗ ਵਿੱਚ ਆਗੂਆਂ ਨੇ ਕਿਹਾ ਕਿ ਮਿੱਡ-ਡੇ-ਮੀਲ ਵਰਕਰਜ਼ ਯੂਨੀਅਨ ਵਲੋਂ ਲਗਾਤਾਰ ਸੰਘਰਸ਼ ਕਰਨ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਮਿੱਡ-ਡੇ-ਮੀਲ ਵਰਕਰਾਂ ਦੀ ਮੰਗਾਂ ਦਾ ਨਿਪਟਾਰਾ ਕਰਨ ਲਈ ਗੰਭੀਰਤਾ ਨਾ ਦਿਖਾਉਣ ਸੰਬੰਧੀ ਮਿੱਡ -ਡੇ-ਮੀਲ ਵਰਕਰਾਂ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸ.ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਨੇ ਤਿੰਨ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕੀਤੇ ਗਏ ਚੋਣ ਵਾਅਦੇ ਅਨੁਸਾਰਮਿੱਡ-ਡੇ-ਮੀਲ ਵਰਕਰਾਂ ਦਾ ਮਾਣ ਭੱਤਾ ਦੁੱਗਣਾ ਨਹੀਂ ਕੀਤਾ। ਇਹਨਾ ਵਲਕਰਾ ਨੂੰ ਰੈਗੂਲਰ ਕਰਨ ਤੋਂ ਵੀ ਪਾਸਾ ਵੱਟਿਆ ਜਾ ਰਿਹਾ ਹੈ।

ਸਗੋਂ ਖਾਣਾ ਬਣਾਉਣ ਤੋਂ ਇਲਾਵਾ ਹੋਰ ਵਾਧੂ ਕੰਮ ਵੀ ਜਬਰੀ ਲਏ ਜਾ ਰਹੇ ਹਨ। ਇਸ ਲਈ ਮਿੱਡ ਡੇ ਮੀਲ ਵਰਕਰਾ ਅੰਦਰ ਰੋਸ ਪਾਇਆ ਜਾ ਰਿਹਾ ਹੈ ਮੀਟਿੰਗ ਵਿੱਚ ਅਗਲੇ ਸੰਘਰਸ਼ ਦੀ ਤਿਆਰੀ ਲਈ ਫਰਵਰੀ ਮਹੀਨੇ ਬਲਾਕ ਪੱਧਰੀ ਅਤੇ ਮਾਰਚ ਮਹੀਨੇ ਕੌਮਾਂਤਰੀ ਇਸਤਰੀ ਦਿਵਸ ਨੂੰ ਜਥੇਬੰਦਕ ਤੌਰ ਤੇ ਮਨਾਉਂਦੇ ਹੋਏ ਜ਼ਿਲ੍ਹਾ ਪੱਧਰੀ ਕਮੇਟੀਆਂ ਦਾ ਪੁਨਰਗਠਨ ਕਰਨ ਦਾ ਫੈਸਲਾ ਕੀਤਾ ਗਿਆ। ਇਸ ਦੇ ਨਾਲ ਹੀ 08 ਮਾਰਚ ਨੂੰ ਜ਼ਿਲ੍ਹਾ ਪੱਧਰ ਤੇ ਭਰਵੇਂ ਇਕੱਠ ਕਰਕੇ ਜ਼ਿਲ੍ਹਾ ਕਮੇਟੀਆਂ ਦਾ ਪੁਨਰਗਠਨ ਕਰਨ ਦੇ ਨਾਲ ਨਾਲ ਮਿੱਡ ਡੇ ਮੀਲ ਵਰਕਰਾਂ ਦੀਆਂ ਮੰਗਾਂ ਸਬੰਧੀ ਜ਼ਿਲ੍ਹਾ ਪੱਧਰ ਤੇ ਰੋਸ ਮੁਜ਼ਾਹਰੇ ਕੀਤੇ ਜਾਣਗੇ । ਇਸ ਤੋਂ ਬਾਅਦ ਅਗਲੀ ਮੀਟਿੰਗ ਕਰਕੇ ਮਈ ਦੇ ਦੂਜੇ ਹਫ਼ਤੇ ਵਿੱਚ ਜਥੇਬੰਦੀ ਦੀ ਸੂਬਾ ਪੱਧਰੀ ਜਥੇਬੰਦਕ ਕਨਵੈਨਸ਼ਨ ਆਯੋਜਿਤ ਕੀਤੀ ਜਾਵੇਗੀ।

ਇਸ ਉਲੀਕੇ ਗਏ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਵੱਖ ਵੱਖ ਜ਼ਿਲ੍ਹਿਆਂ ਲਈ ਵੱਖ ਵੱਖ ਆਗੂਆਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਹਨ। ਮੀਟਿੰਗ ਵਿੱਚ ਰੋਸ ਪ੍ਰਗਟ ਕੀਤਾ ਗਿਆ ਕਿ ਮਿੱਡ -ਡੇ-ਮੀਲ ਵਰਕਰਾਂ ਦਾ ਮਾਣ ਭੱਤਾ ਕੀਤੇ ਚੋਣ ਵਾਅਦੇ ਅਨੁਸਾਰ ਦੁਗਣਾ ਨਹੀਂ ਕੀਤਾ ਗਿਆ, ਰੈਗੂਲਰ ਕਰਨ ਲਈ ਕੋਈ ਯਤਨ ਨਹੀਂ ਕੀਤੇ ਗਏ, ਗੁਆਂਢੀ ਸੂਬੇ ਹਰਿਆਣਾ ਦੇ ਬਰਾਬਰ 6500/-ਰੁਪਏ ਮਹੀਨਾ ਮਾਣ ਭੱਤਾ ਦੇਣ ਲਈ ਗੰਭੀਰਤਾ ਨਹੀਂ ਦਿਖਾਈ ਜਾ ਰਹੀ, ਵਰਕਰਾਂ ਦਾ ਮੁਫ਼ਤ ਪੰਜ ਲੱਖ ਰੁਪਏ ਦਾ ਬੀਮਾ ਨਹੀਂ ਕੀਤਾ ਜਾ ਰਿਹਾ,ਸਾਲ ਦੌਰਾਨ ਦੋ ਵਰਦੀਆਂ ਨਹੀਂ ਦਿੱਤੀਆਂ ਜਾ ਰਹੀਆਂ,ਹਰ 25 ਬੱਚਿਆਂ ਪਿੱਛੇ ਇੱਕ ਹੋਰ ਵਾਧੂ ਵਰਕਰ ਨਹੀਂ ਰੱਖੀ ਜਾ ਰਹੀ, ਘੱਟੋ ਘੱਟ ਉਜਰਤ ਦੇ ਘੇਰੇ ਵਿੱਚ ਲਿਆ ਕੇ ਮਿੱਡ -ਡੇ-ਮੀਲ ਵਰਕਰਾਂ ਨੂੰ 18000/--ਰੁਪਏ ਮਹੀਨਾ ਮਿਹਨਤਾਨਾ ਦੇਣ ਲਈ ਵੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ,ਮਿੱਡ -ਡੇ-ਮੀਲ ਵਰਕਰਾਂ ਤੋਂ ਜ਼ਬਰੀ ਹੋਰ ਵਾਧੂ ਕੰਮ ਲੈਣੇ ਬੰਦ ਨਹੀਂ ਕੀਤੇ ਜਾ ਰਹੇ, ਸਰਵਿਸ ਬੁੱਕਾਂ ਨਹੀਂ ਲਗਾਈਆਂ ਜਾ ਰਹੀਆਂ, ਪਛਾਣ ਪੱਤਰ ਜਾਰੀ ਨਹੀਂ ਕੀਤੇ ਜਾ ਰਹੇ, ਇਸ ਸਮੇਂ ਹੋਰਨਾਂ ਤੋਂ ਇਲਾਵਾ ਮੀਤ ਪ੍ਰਧਾਨ ਜਸਵਿੰਦਰ ਕੌਰ ਟਾਹਲੀ ਵਿੱਤ ਸਕੱਤਰ ਪ੍ਰਵੀਨ ਕੌਰ ਫ਼ਤਿਹਗੜ੍ਹ ਸਾਹਿਬ, ਕਮਲਜੀਤ ਕੌਰ ਹੁਸ਼ਿਆਰਪੁਰ , ਮਮਤਾ ਸੈਦਪੁਰ ਪ੍ਰਧਾਨ ਕਪੂਰਥਲਾ, ਕਮਲੇਸ਼ ਕੌਰ ਪ੍ਰਧਾਨ ਰੋਪੜ, ਰਿੰਪੀ ਰਾਣੀ ਪ੍ਰਧਾਨ ਨਵਾਂ ਸ਼ਹਿਰ, ਸੰਤੋਸ਼ ਪਾਸ਼ੀ ਪ੍ਰਧਾਨ ਪਠਾਨਕੋਟ, ਜਸਵੀਰ ਕੌਰ ਪ੍ਰਧਾਨ ਲੁਧਿਆਣਾ, ਇਕਬਾਲ ਕੌਰ ਪ੍ਰਧਾਨ ਪਟਿਆਲਾ,, ਗੁਰਜੀਤ ਕੌਰ ਮਨਜੀਤ ਕੌਰ, ਕੁਲਵਿੰਦਰ ਕੌਰ ਮੌਹਾਲੀ, ਜਸਵੀਰ ਕੌਰ ਤਾਰਨਤਾਰਨ, ਹਰਮੇਸ਼ ਕੌਰ ਅਨੰਦਪੁਰ ਸਾਹਿਬ, ਸਿਮਰਨਜੀਤ ਕੌਰ ਪਾਸਲਾ, ਚਰਨਜੀਤ ਕੌਰ ਮਾਹਲ , ਸਿਮਲਜੀਤ ਕੌਰ ਫਰੀਦਕੋਟ ਅਤੇ ਮਨਜੀਤ ਕੌਰ ਤੋਂ ਇਲਾਵਾ ਮਿੱਡ -ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾਸਲਾਹਕਾਰ ਅਤੇ ਪ.ਸ.ਸ.ਫ.ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਅਤੇ ਕੁਲਦੀਪ ਸਿੰਘ ਕੌੜਾ ਵੀ ਸ਼ਾਮਲ ਸਨ।