Skip to content

ਜਲੰਧਰ ਦੇ ਨਿਵਾਸੀਆਂ ਲਈ ਸਤਲੁਜ ਪਾਣੀ ਪ੍ਰੋਜੈਕਟ ਦੇ ਕੰਮ ਦੀ ਸ਼ੁਰੂਆਤ

ਜਲੰਧਰ ਦੇ ਨਿਵਾਸੀਆਂ ਲਈ ਸਤਲੁਜ ਪਾਣੀ ਪ੍ਰੋਜੈਕਟ ਦੇ ਕੰਮ ਦੀ ਸ਼ੁਰੂਆਤ
Share Facebook X WhatsApp Telegram Email
View in ePaper
ਜਲੰਧਰ ਵਿੱਚ ਸਰਫੇਸ ਵਾਟਰ ਪ੍ਰੋਜੈਕਟ ਦੇ ਤਹਿਤ ਸਤਲੁਜ ਦਰਿਆ ਤੋਂ ਪਾਣੀ ਲਿਆਉਣ ਅਤੇ ਪੀਣ ਯੋਗ ਬਣਾਉਣ ਲਈ ਕੰਮ ਸ਼ੁਰੂ ਹੋ ਗਿਆ ਹੈ, ਜੋ ਕਿ ਸ਼ਹਿਰਵਾਸੀਆਂ ਲਈ ਇੱਕ ਚੰਗੀ ਖਬਰ ਹੈ। ਇਸ ਪ੍ਰੋਜੈਕਟ ਦੇ ਨਾਲ ਆਉਣ ਵਾਲੀਆਂ ਪਾਣੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ। ਹਾਲਾਂਕਿ,ਇਸ ਪ੍ਰੋਜੈਕਟ ਦੇ ਨਾਲ ਹੀ ਸ਼ਹਿਰਵਾਸੀਆਂ ਨੂੰ ਕਈ ਮਹੀਨਿਆਂ ਦੇਣ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਮਹਾਵੀਰ ਮਾਰਗ 'ਤੇ ਆਵਾਜਾਈ ਦੀ ਭਾਰੀ ਸਮੱਸਿਆ ਰਹਿੰਦੀ ਹੈ ਅਤੇ ਡਾ.ਅੰਬੇਡਕਰ ਚੌਂਕ ਤੋਂ ਕਪੂਰਥਲਾ ਚੌਕ ਤੱਕ ਖੁਦਾਈ ਜਲਦੀ ਹੀ ਸ਼ੁਰੂ ਕੀਤੇ ਜਾਣ ਦੀ ਯੋਜਨਾ ਹੈ।ਇਸ ਦੇ ਨਾਲ, ਸ਼ਹਿਰ ਦੀਆਂ 50 ਕਿਲੋਮੀਟਰ ਲੰਬਾਈਆਂ ਮੁੱਖ ਸੜਕਾਂ 'ਤੇ ਛੇ ਵੱਖ-ਵੱਖ ਥਾਵਾਂ 'ਤੇ ਇੱਕੋ ਸਮੇਂ ਪੁੱਟਣ ਦੇ ਕੰਮ ਦੀ ਸ਼ੁਰੂਆਤ ਕੀਤੀ ਜਾ ਚੁਕੀ ਹੈ।ਦੱਸ ਦੇਈਏ ਕਿ ਮੇਅਰ ਵਿਨੀਤ ਧੀਰ ਨੇ ਠੇਕੇਦਾਰ ਕੰਪਨੀ L&T ਨੂੰ ਨਿਯੁਕਤ ਕੀਤਾ ਹੈ।ਸ਼ਹਿਰ ਦੀਆਂ ਸਾਰੀਆਂ ਸੜਕਾਂ ਪੁੱਟਣ ਅਤੇ ਪਾਈਪਾਂ ਵਿਛਾਉਣ ਦਾ ਕੰਮ 30 ਜੂਨ, 2025 ਤੱਕ ਪੂਰਾ ਕਰਨ ਲਈ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ। ਇਸ ਪ੍ਰੋਜੈਕਟ ਤਹਿਤ ਕੁੱਲ 98 ਕਿਲੋਮੀਟਰ ਸੜਕਾਂ 'ਤੇ ਪਾਈਪਾਂ ਵਿਛਾਈਆਂ ਜਾਣੀਆਂ ਹਨ,ਪਰ ਹੁਣ ਤੱਕ ਸਿਰਫ਼ 50-52 ਕਿਲੋਮੀਟਰ ਸੜਕਾਂ 'ਤੇ ਹੀ ਕੰਮ ਪੂਰਾ ਹੋਇਆ ਹੈ।ਇਹ ਪ੍ਰੋਜੈਕਟ 30 ਮਹੀਨਿਆਂ ਦੀ ਸਮਾਂ ਸੀਮਾ ਨਾਲ ਸ਼ੁਰੂ ਕੀਤਾ ਗਿਆ ਸੀ,ਪਰ ਕਈ ਸਾਲਾਂ ਬਾਅਦ ਵੀ ਅੱਧਾ ਕੰਮ ਵੀ ਨਹੀਂ ਹੋਇਆ।ਇਸ ਦੇਰੀ ਕਾਰਨ ਕੰਪਨੀ ਨੂੰ ਪਹਿਲਾਂ 4.65 ਕਰੋੜ ਜੁਰਮਾਨਾ ਲਗਾਇਆ ਗਿਆ ਅਤੇ ਬਾਅਦ ਵਿੱਚ 9.30 ਕਰੋੜ ਰੁਪਏ ਲਗਾਇਆ ਗਿਆ।ਇਸ ਦੇ ਬਾਵਜੂਦ ਪ੍ਰੋਜੈਕਟ ਦੀ ਗਤੀ ਧੀਮੀ ਹੈ।

ਸ਼ਹਿਰ ਦੀਆਂ ਇਹ ਮੁੱਖ ਸੜਕਾਂ ਪ੍ਰੋਜੈਕਟ ਅਧੀਨ ਗੁਰੂ ਰਵਿਦਾਸ ਚੌਕ ਤੋਂ ਮਾਡਲ ਟਾਊਨ ਸ਼ਮਸ਼ਾਨਘਾਟ ਦੇ ਪਿੱਛੇ ਤੱਕ,ਮਾਡਲ ਟਾਊਨ ਵਾਟਰ ਟੈਂਕ ਤੋਂ,ਮੈਨਬਰੋ ਚੌਕ ਤੱਕ,ਮਾਨਬਰੋ ਚੌਕ ਤੋਂ ਗੁਰੂ ਰਵਿਦਾਸ ਚੌਕ ਤੱਕ, ਦੀਪ ਨਗਰ,ਅਰਮਾਨ ਨਗਰ,ਦਾਦਾ ਕਲੋਨੀ ,ਡੀਏਵੀ ਕਾਲਜ ਦੇ ਨੇੜੇ,ਵੇਰਕਾ ਮਿਲਕ ਪਲਾਂਟ ਪੁੱਟੀਆਂ ਜਾ ਰਹੀਆਂ ਹਨ।ਇਸ ਤੋਂ ਇਲਾਵਾ ਬਸਤੀ ਬਾਵਾ ਖੇਲ ਦੇ ਪਿੱਛੇ ਛੋਟੀ ਸੂਏ ਦੇ ਨਾਲ-ਨਾਲ ਪਾਈਪਾਂ ਵਿਛਾਉਣ ਦਾ ਕੰਮ ਵੀ ਪੂਰਾ ਹੋ ਚੁੱਕਾ ਹੈ।ਇਹ ਪਾਈਪ ਚੂਨਾ ਭੱਟੀ ਰੋਡ ਤੋਂ ਆਰੀਆ ਨਗਰ ਰਾਹੀਂ ਸ਼ੀਤਲ ਨਗਰ ਦੇ ਰਸਤੇ ਡੀ.ਏ.ਵੀ.ਕਾਲਜ ਤੱਕ ਜੁੜਿਆ ਜਾਵੇਗਾ|

Sutlej Water Project Work Begins for Jalandhar Residents