Skip to content

ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਗੋਲਡੀ ਬਰਾੜ ਦਾ ਕਬੂਲਨਾਮਾ: "ਨਾ ਪੈਸਾ, ਨਾ ਸ਼ੋਹਰਤ, ਇਹ ਸਿਰਫ਼ ਇਕ ਸੰਦੇਸ਼ ਸੀ" — ਬੀਬੀਸੀ ਡਾਕੂਮੈਂਟਰੀ 'ਚ ਵੱਡਾ ਖੁਲਾਸਾ

Goldy Brar Breaks Silence in BBC Documentary: Reveals Real Reason Behind Sidhu Moosewala’s Murder
Goldy Brar Breaks Silence in BBC Documentary: Reveals Real Reason Behind Sidhu Moosewala’s Murder
Share Facebook X WhatsApp Telegram Email
View in ePaper

ਚੰਡੀਗੜ੍ਹ।
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਚਮਕਦੇ ਸਿਤਾਰੇ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਨਵਾਂ ਮੋੜ ਆਇਆ ਹੈ। ਬੀਬੀਸੀ ਦੀ ਤਾਜ਼ਾ ਡਾਕੂਮੈਂਟਰੀ ‘ਦ ਕਿਲਿੰਗ ਕਾਲ’ ਦੇ ਦੂਜੇ ਹਿੱਸੇ ਨੇ ਗੈਂਗਸਟਰ ਗੋਲਡੀ ਬਰਾੜ ਦੇ ਇੰਟਰਵਿਊ ਰਾਹੀਂ ਨਵੇਂ ਰਾਜ਼ ਖੋਲ੍ਹ ਦਿਤੇ ਹਨ। 11 ਜੂਨ, ਜੋ ਕਿ ਮੂਸੇਵਾਲਾ ਦਾ ਜਨਮਦਿਨ ਸੀ, ਉਸ ਦਿਨ ਇਹ ਡਾਕੂਮੈਂਟਰੀ ਰਿਲੀਜ਼ ਹੋਈ, ਜਿਸਨੂੰ ਵਿਵਾਦ ਕਾਰਨ ਮੁੰਬਈ ਦੀ ਥਾਂ ਯੂਟਿਊਬ 'ਤੇ ਛੱਡਣਾ ਪਿਆ।

ਡਾਕੂਮੈਂਟਰੀ 'ਚ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਪਿੱਛੇ ਦੀ ਸੋਚ ਬਿਆਨ ਕਰਦਿਆਂ ਕਿਹਾ ਕਿ "ਇਹ ਕਤਲ ਨਾ ਤਾਂ ਪੈਸੇ ਲਈ ਹੋਇਆ, ਨਾ ਹੀ ਪ੍ਰਸਿੱਧੀ ਲਈ। ਇਹ ਸਿਰਫ਼ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਸੀ। ਜੇਕਰ ਸਾਡਾ ਮਕਸਦ ਪੈਸਾ ਜਾਂ ਸ਼ੋਹਰਤ ਲੈਣ ਦਾ ਹੁੰਦਾ ਤਾਂ ਅਸੀਂ ਕਿਸੇ ਹੋਰ ਅਮੀਰ ਜਾਂ ਰਾਜਸੀ ਵਿਅਕਤੀ ਨੂੰ ਨਿਸ਼ਾਨਾ ਬਣਾਉਂਦੇ।"

ਉਸਨੇ ਕਿਹਾ ਕਿ ਲੋਕ ਅਕਸਰ ਆਸਾਨ ਰਸਤੇ ਨੂੰ ਚੁਣਦੇ ਹਨ, ਪਰ ਅਸੀਂ ਔਖਾ ਰਸਤਾ ਚੁਣਿਆ। ਇੰਟਰਵਿਊ 'ਚ ਗੋਲਡੀ ਨੇ ਹੋਰ ਪੰਜਾਬੀ ਗਾਇਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਸਵਾਲਾਂ ਦਾ ਵੀ ਜਵਾਬ ਦਿੱਤਾ, ਜਿਸਨੂੰ ਲੈ ਕੇ ਲੋਕਾਂ 'ਚ ਚਿੰਤਾ ਦੀ ਲਹਿਰ ਦੌੜ ਗਈ ਹੈ।

ਇਸ ਡਾਕੂਮੈਂਟਰੀ ਨੇ ਇਕ ਵਾਰੀ ਫਿਰ ਮੂਸੇਵਾਲਾ ਦੇ ਮਾਮਲੇ ਨੂੰ ਚੌਕਸਬੀਨ ਹੇਠ ਲਿਆ ਦਿੱਤਾ ਹੈ ਅਤੇ ਸਿਸਟਮਿਕ ਲਾਆਂਡ ਆਰਡਰ, ਗੈਂਗ ਵਾਰ ਅਤੇ ਸੈਲੀਬ੍ਰਿਟੀ ਸੁਰੱਖਿਆ ਦੇ ਮਸਲਿਆਂ 'ਤੇ ਵੱਡਾ ਸਵਾਲ ਖੜਾ ਕਰ ਦਿੱਤਾ ਹੈ।