Skip to content

ਡੀਏਵੀ ਕਾਲਜ ਜਲੰਧਰ ਵਿਚ ਪ੍ਰਤਿਭਾ ਖੋਜ ਮੁਕਾਬਲੇ ਆਯੋਜਿਤ

ਡੀਏਵੀ ਕਾਲਜ ਜਲੰਧਰ ਵਿਚ ਪ੍ਰਤਿਭਾ ਖੋਜ ਮੁਕਾਬਲੇ ਆਯੋਜਿਤ
Share Facebook X WhatsApp Telegram Email
View in ePaper

ਡੀਏਵੀ ਕਾਲਜ ਜਲੰਧਰ ਵਿਖੇ ਸੰਗੀਤ, ਸਾਹਿਤਕ, ਫਾਈਨ ਆਰਟਸ ਅਤੇ ਨਾਚ ਕੈਟਾਗਰੀਆਂ ਅਧੀਨ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ। ਇਨ੍ਹਾਂ ਕੈਟਾਗਰੀਆਂ ਵਿਚ ਲਗਭਗ 200 ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਜਿੰਨਾ ਵਿੱਚੋਂ ਗਾਇਣ ਵਿਚ ਹਨੀਸ਼ (ਬੀ.ਏ-I), ਵਾਦਨ ਵਿਚ ਹਰਜੋਤ ਸਿੰਘ (ਬੀ.ਏ-I), ਪੋਸਟਰ ਮੇਕਿੰਗ ਵਿਚ ਨਿਹਾਰਕਾ (ਬੀ.ਐੱਸ.ਸੀ.ਬਾਓਟੈਕ-II), ਮਹਿੰਦੀ ਵਿਚ ਜੀਆ (ਬੀ.ਐੱਸ.ਸੀ.ਆਈ.ਟੀ.-III), ਫ਼ੋਟੋਗਰਾਫੀ ਵਿਚ ਪਾਰਸ (ਐੱਮ.ਐੱਸ.ਸੀ.ਕੈਮਿਸਟਰੀ-II), ਕੋਲਾਜ਼ ਵਿਚ ਸਹਿਜਪ੍ਰੀਤ ਕੌਰ (ਬੀ.ਕਾਮ-II), ਸਕੈਚਿੰਗ ਵਿਚ ਸੁਖਮਨਪ੍ਰੀਤ (ਬੀ.ਕਾਮ-I), ਕਾਵਿ ਉਚਾਰਨ ਵਿਚ ਤੁਸ਼ਾਰ ਚੱਢਾ (ਬੀ.ਏ-III), ਭਾਸ਼ਣ ਪ੍ਰਤੀਯੋਗਤਾ ਵਿਚ ਮਤੰਗੀ ਤਿਵਾੜੀ (ਬੀ.ਐੱਸ.ਸੀ.ਬਾਓ ਟੈਕ-II), ਕਵਿਜ਼ ਵਿਚ ਜਸਲਵ ਸਿੰਘ ਰੰਧਾਵਾ (ਬੀ.ਕਾਮ-I), ਭੰਗੜੇ ਵਿਚ ਜਪਮਨ ਸਿੰਘ (ਬੀ.ਕਾਮ-I) ਅਤੇ ਗਿੱਧੇ ਵਿਚ ਭੂਮਿਕਾ ਭਾਟੀਆ (ਬੀ.ਏ-I) ਨੇ ਪਹਿਲਾ ਸਥਾਨ ਹਾਸਲ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਪਵਿੱਤਰ ਗਾਇਤਰੀ ਮੰਤਰਾਂ ਦੇ ਉਚਾਰਨ ਅਤੇ ਡੀ.ਏ.ਵੀ. ਗਾਣ ਨਾਲ ਹੋਈ। ਮੁੱਖ ਮਹਿਮਾਨ ਵਜੋਂ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਸ਼ਿਰਕਤ ਕੀਤੀ। ਇਸ ਮੌਕੇ ’ਤੇ ਉਹਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਸਰਵ ਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਉਨ੍ਹਾਂ ਡੀਏਵੀ ਕਾਲਜ ਜਲੰਧਰ ਦੀਆਂ ਕਲਾਤਮਕ ਗਤੀਵਿਧੀਆਂ ਦੇ ਇਤਿਹਾਸ ਦਾ ਉੱਲੇਖ ਕਰਦਿਆਂ ਦੱਸਿਆ ਕਿ ਗ਼ਜ਼ਲ ਗਾਇਕ ਜਗਜੀਤ ਸਿੰਘ, ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ ਅਤੇ ਪੰਜਾਬੀ ਸੂਫ਼ੀ ਗਾਇਕ ਹੰਸ ਰਾਜ ਹੰਸ ਨੇ ਕਾਲਜ ਦੇ ਇਸੇ ਮੰਚ ਤੋਂ ਹੀ ਆਪਣੀਆਂ ਸੰਗੀਤਕ ਗਤੀਵਿਧੀਆਂ ਦਾ ਆਗਾਜ਼ ਕਰਕੇ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਿਲ ਕੀਤੀ। ਉਨ੍ਹਾਂ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਉਹਨਾਂ ਵਾਂਗ ਹੀ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਵੀ ਕਲਾਤਮਕ ਉਚਾਈਆਂ ਛੂਹ ਕੇ ਡੀਏਵੀ ਦਾ ਨਾਮ ਰੋਸ਼ਨ ਕਰਨਗੇ।

ਪ੍ਰੋਗਰਾਮ ਦੇ ਸਮਾਪਨ ਸਮਾਰੋਹ ਵਿਚ ਉਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਅਤੇ ਤਿੰਨ-ਰੋਜ਼ਾ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਪ੍ਰੋਗਰਾਮ ਕੁਆਰਡੀਨੇਟਰ ਡਾ. ਰਾਜਨ ਸ਼ਰਮਾ, ਸਹਿ-ਕੁਆਰਡੀਨੇਟਰ ਡਾ. ਮਾਨਵ ਅਗਰਵਾਲ ਅਤੇ ਪ੍ਰੋ. ਪੁਨੀਤ ਪੁਰੀ ਸਮੇਤ ਸਮੁੱਚੀ ਈ.ਐੱਮ.ਏ. ਟੀਮ ਨੂੰ ਵਧਾਈ ਦਿੰਦਿਆਂ ਅਗਾਮੀ ਯੁਵਕ ਮੇਲੇ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਪ੍ਰੋਗਰਾਮ ਦੇ ਅੰਤ ’ਤੇ ਡੀਨ ਈ.ਐਮ.ਏ. ਡਾ. ਰਾਜਨ ਸ਼ਰਮਾ ਨੇ ਧੰਨਵਾਦ ਮਤਾ ਪ੍ਰਸਤੁਤ ਕੀਤਾ।

ਇਸ ਮੌਕੇ ’ਤੇ ਡਾ. ਕੁੰਵਰ ਰਾਜੀਵ (ਰਜਿਸਟਰਾਰ), ਡਾ. ਨਵੀਨ ਸੂਦ (ਮੈਂਬਰ ਐੱਲ.ਐੱਮ ਸੀ), ਡਾ. ਦਿਨੇਸ਼ ਅਰੋੜਾ (ਸਟਾਫ਼ ਸੈਕਟਰੀ), ਡਾ. ਸੰਜੀਵ ਧਵਨ, ਪ੍ਰੋ. ਸ਼ਰਦ ਮਨੋਚਾ, ਡਾ. ਐੱਸ.ਕੇ. ਖੁਰਾਨਾ, ਚੀਫ਼ ਲਾਇਬ੍ਰੇਰੀਅਨ ਨਵੀਨ ਸੈਣੀ, ਡਾ. ਨਿਸ਼ਚੇ ਬਹਿਲ, ਪ੍ਰੋ. ਮਨੋਜ ਕੁਮਾਰ, ਡਾ. ਸੀਮਾ ਸ਼ਰਮਾ, ਡਾ. ਦਵਿੰਦਰ ਪਾਲ ਮੰਡ, ਡਾ. ਮਾਨਵ ਅਗਰਵਾਲ, ਪ੍ਰੋ. ਪੁਨੀਤ ਪੁਰੀ, ਡਾ. ਕੰਵਲਜੀਤ ਸਿੰਘ, ਪ੍ਰੋ. ਰਾਜ ਕੁਮਾਰ, ਪ੍ਰੋ. ਪੂਜਾ ਸ਼ਰਮਾ, ਪ੍ਰੋ. ਮਨਜੀਤ ਸਿੰਘ, ਡਾ. ਸਾਹਿਬ ਸਿੰਘ, ਡਾ. ਵਿਨੋਦ ਕੁਮਾਰ, ਡਾ. ਮਨਪ੍ਰੀਤ ਕੌਰ, ਡਾ. ਕਪਿਲਾ ਮਹਾਜਨ, ਡਾ. ਅਭਿਨੈ ਠਾਕੁਰ, ਪ੍ਰੋ. ਰੀਨਾ, ਪ੍ਰੋ. ਪੰਕਜ ਬੱਗਾ, ਪ੍ਰੋ. ਦਿਵਯਾ, ਪ੍ਰੋ. ਆਦਰਸ਼, ਪ੍ਰੋ. ਅੰਕਿਤਾ ਮਿਸ਼ਰਾ, ਪ੍ਰੋ. ਸਦਾਨੰਦ ਮਹਿਤਾ ਆਦਿ ਹਾਜ਼ਰ ਸਨ। ਮੰਚ ਦਾ ਸੰਚਾਲਨ ਡਾ. ਸਾਹਿਬ ਸਿੰਘ, ਤੁਸ਼ਾਰ ਚੱਢਾ ਅਤੇ ਦਿਵਸ਼ੀ ਵਰਮਾ ਦੁਆਰਾ ਬਾਖ਼ੂਬੀ ਕੀਤਾ ਗਿਆ।

Talent Search Competition organized in DAV College Jalandhar

https://www.youtube.com/watch?v=Of0NRxtnYjM