ਕਾਲਾ ਬੱਕਰਾ 7/2/2025 ਸੂਬਾ ਸਰਕਾਰ ਦੇ ਹੁਕਮਾਂ ਅਤੇ ਸਿਵਲ ਸਰਜਨ ਜਲੰਧਰ ਡਾਕਟਰ ਗੁਰਮੀਤ ਲਾਲ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਿਹਤ ਬਲਾਕ ਕਾਲਾ ਬੱਕਰਾ ਦੇ ਅਧੀਨ ਏਰੀਏ ਵਿੱਚ ਲੋਕਾਂ ਦਾ ਸਿਹਤ ਪੱਧਰ ਉੱਚਾ ਚੁੱਕਣ ਲਈ ਤਰ੍ਹਾਂ ਤਰ੍ਹਾਂ ਦੇ ਸਿਹਤ ਪ੍ਰੋਗਰਾਮ ਕੀਤੇ ਜਾ ਰਹੇ ਹਨ।
ਅੱਜ ਦੇ ਸਿਹਤ ਪ੍ਰੋਗਰਾਮ ਵਿੱਚ ਡਾ ਦਲਜੀਤ ਕੁਮਾਰ ਅਤੇ ਉਨ੍ਹਾਂ ਦੇ ਸਹਿਯੋਗੀ ਕਰਮਚਾਰੀਆਂ ਨੇ ਸਵੈ ਸੇਵੀ ਸੰਸਥਾ ਦੇ ਰਾਹੀਂ ਹੈਲਥ ਵੈਲਨੈਸ ਸੈਂਟਰ ਡੱਲਾ ਦੇ ਅਧੀਨ ਏਰੀਏ ਵਿੱਚ ਸਿਹਤ ਸਿੱਖਿਆ ਪ੍ਰੋਗਰਾਮ ਕਰਵਾਇਆ। ਜਿਸ ਵਿਚ ਨਵਜਾਤ ਬੱਚਿਆਂ ਲਈ ਮਾਂ ਦੇ ਦੁੱਧ ਦੀ ਮਹੱਤਤਾ ਅਤੇ ਬੱਚੇ ਨੂੰ ਦੁੱਧ ਪਿਲਾਉਣ ਦੀ ਤਕਨੀਕ, ਕਿਸ਼ੋਰ ਲੜਕੀਆਂ ਨੂੰ ਸਿਹਤ ਸਿੱਖਿਆ, ਸਿਹਤ ਦੇ ਹੋਰ ਵਿਸ਼ਿਆਂ ਤੇ ਸਿਖਿਆ ਦੇ ਨਾਲ ਨਾਲ ਉਨ੍ਹਾਂ ਨੂੰ ਕੈਲਸ਼ੀਅਮ ਅਤੇ ਆਇਰਨ ਦੀ ਗੋਲੀਆਂ ਵੀ ਮੁਹੱਈਆ ਕੀਤੀਆਂ ਗਈਆਂ।
ਹਸਪਤਾਲ ਕਾਲਾ ਬੱਕਰਾ ਦੇ ਮੁੱਖੀ ਡਾਕਟਰ ਰਿਚਰਡ ਓਹਰੀ ਜੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸੰਸਥਾ ਦੇ ਅਧੀਨ ਕਰਮਚਾਰੀ ਆਪਣੇ ਏਰੀਏ ਵਿੱਚ ਲੋਕਾਂ ਨੂੰ ਸਿਹਤ ਸਹੂਲਤਾਂ ਮੁਹਈਆ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਡਾ ਓਹਰੀ ਜੀ ਨੇ ਇਸ ਤਰ੍ਹਾਂ ਦੇ ਕਰਵਾਏ ਜਾ ਰਹੇ ਪ੍ਰੋਗਰਾਮਾਂ ਦੀ ਸ਼ਲਾਘਾ ਕੀਤੀ।