Skip to content

31 ਅਗਸਤ ਨੂੰ ਪੰਜਾਬ ਦੇ ਈਟੀਟੀ ਅਧਿਆਪਕ ਜਲੰਧਰ ਵਿਖੇ ਆਪਣੀਆਂ ਮੰਗਾਂ ਸਬੰਧੀ ਕਰਨਗੇ ਅਹਿਮ ਕਨਵੈਨਸ਼ਨ

ETT Teachers Union Punjab to Hold August 31 Convention in Jalandhar to Challenge Government
ETT Teachers Union Punjab to Hold August 31 Convention in Jalandhar to Challenge Government
Share Facebook X WhatsApp Telegram Email
View in ePaper

ਸਰਕਾਰ ਦੇ ਸਾਰੇ ਭਰਮ ਭੁਲੇਖੇ ਦੂਰ ਕਰੇਗੀ: ਈਟੀਟੀ ਅਧਿਆਪਕ ਯੂਨੀਅਨ ਪੰਜਾਬ

ਜਲੰਧਰ, 14 ਅਗਸਤ: ਈਟੀਟੀ ਅਧਿਆਪਕ ਯੂਨੀਅਨ ਪੰਜਾਬ ਨੇ ਇੱਕ ਵਾਰ ਫਿਰ ਪੰਜਾਬ ਦੀ ਧਰਤੀ ਤੇ ਆਪਣਾ ਪੁਰਾਣਾ ਇਤਿਹਾਸ ਦੁਹਰਾਉਣ ਦਾ ਸੰਕੇਤ ਦੇ ਦਿੱਤਾ ਹੈ। ਜਿਸ ਦਾ ਆਗਾਜ਼ ਉਹ ਮੀਡੀਆ ਦੀ ਧਰਤੀ ਜਲੰਧਰ ਵਿਖੇ 31 ਅਗਸਤ ਨੂੰ ਆਪਣੀ ਲੀਡਰਸ਼ਿੱਪ ਦੀ ਅਹਿਮ ਕਨਵੈਨਸ਼ਨ ਕਰਕੇ ਕਰਨ ਜਾ ਰਹੇ ਹਨ। ਇੱਥੇ ਇਹ ਵੀ ਵਰਣਨਯੋਗ ਹੈ ਕਿ ਭਾਵੇਂ ਪੰਜਾਬ ਦੇ ਸਮੁੱਚੇ ਮੁਲਾਜ਼ਮ ਵਰਗ, ਕਿਸਾਨਾਂ,ਮਜ਼ਦੂਰਾਂ, ਵਪਾਰੀਆਂ ਅਤੇ ਆਮ ਲੋਕਾਂ ਨੇ ਬਦਲਾਅ ਨੂੰ ਲੈ ਕੇ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਸੱਤਾ ਵਿੱਚ ਲਿਆਂਦਾ ਸੀ। ਪਰ ਖੁਫੀਆ ਰਿਪੋਰਟਾਂ ਜ਼ਾਹਿਰ ਕਰ ਰਹੀਆਂ ਹਨ ਕਿ ਆਮ ਆਦਮੀ ਪਾਰਟੀ ਦੀ ਇਸ ਸਰਕਾਰ ਤੋਂ ਖਾਸ ਕਰਕੇ ਰਾਜ ਭਰ ਦੇ ਸਮੁੱਚੇ ਮੁਲਾਜ਼ਮਾਂ ਅੰਦਰ ਇੱਕ ਵੱਡਾ ਰੋਸ ਹੈ।

ਪੰਜਾਬ ਦੀ ਧਰਤੀ ਤੇ ਇੱਕ ਤਕੜੇ ਤੇ ਇਤਿਹਾਸਕ ਸੰਘਰਸ਼ਾਂ ਵਿੱਚੋਂ ਗੁਜਰੀ ਹੋਈ ਰਾਜ ਭਰ ਦੇ ਅਧਿਆਪਕਾਂ ਦੀ ਇੱਕ ਵੱਡੀ ਜੰਥੇਬੰਦੀ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਨੇ ਹੁਣ ਮੌਜੂਦਾਂ ਸਰਕਾਰ ਨਾਲ ਆਰ ਜਾਂ ਪਾਰ ਦੀ ਲੜਾਈ ਦਾ ਆਪਣਾ ਪੂਰਾ ਮਨ ਬਣਾ ਲਿਆ ਹੈ। ਇਸ ਸਬੰਧੀ ਜੰਥੇਬੰਦੀ ਦੇ ਪੰਜਾਬ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਪੰਜਾਬ ਭਰ ਦੇ ਮੁਲਾਜ਼ਮਾਂ ਨੇ ਸਰਕਾਰ ਨੂੰ ਬਹੁਤ ਸਮਾਂ ਦੇ ਦਿੱਤਾ ਹੈ, ਹੁਣ ਮੁਲਾਜ਼ਮਾਂ ਅੰਦਰ ਪੁਰਾਣੀ ਪੈਨਸ਼ਨ ਦੀ ਬਹਾਲੀ ਦਾ ਕੀਤਾ ਨੋਟੀਫਿਕੇਸ਼ਨ ਲਾਗੂ ਕਰਵਾਉਣ, ਅਨਾਮਲੀ, ਡੀਏ ਆਦਿ ਦੇ ਛੋਟੇ-ਛੋਟੇ ਮਸਲਿਆਂ ਤੇ ਸਰਕਾਰ ਪ੍ਰਤੀ ਗੁੱਸੇ ਦੀ ਲਹਿਰ ਹੈ। ਜੇਕਰ ਇੱਕ ਫਿਰ ਪੰਜਾਬ ਦੀ ਧਰਤੀ ਤੇ ਸੰਘਰਸ਼ਾਂ ਦਾ ਦੌਰ ਸ਼ੁਰੂ ਹੋ ਗਿਆ, ਤਾਂ ਸਰਕਾਰ ਵੱਲੋਂ ਇਹ ਸਾਂਭਣਾ ਔਖਾ ਹੋ ਜਾਵੇਗਾ। ਇੱਥੇ ਇਹ ਵੀ ਗੱਲ ਕਿਸੇ ਤੋਂ ਲੁਕੀ ਨਹੀਂ ਕਿ ਜਸਵਿੰਦਰ ਸਿੰਘ ਸਿੱਧੂ ਸੰਘਰਸ਼ਾਂ ਦੀ ਕਤਾਰ ਵਿੱਚ ਉਹ ਸਿਖਰਲੇ ਆਗੂ ਹਨ, ਜਿੰਨ੍ਹਾਂ ਦੇ ਸਾਹਮਣੇ ਵੱਡੀਆਂ-ਵੱਡੀਆਂ ਸਰਕਾਰਾਂ ਦੇ ਬਣਾਏ ਕਾਨੂੰਨ ਫਿੱਕੇ ਪੈ ਜਾਂਦੇ ਹਨ। ਚਾਹੇ ਉਹ ਕੇਂਦਰ ਸਰਕਾਰ ਦੀ 73 ਵੀਂ ਧਾਰਾਂ ਨੂੰ ਤੋੜ ਕੇ ਰਾਜ ਭਰ ਦੇ ਸਕੂਲਾਂ ਦੀ ਸਿੱਖਿਆ ਵਿਭਾਗ ਅੰਦਰ ਵਾਪਸੀ ਹੋਵੇ ਚਾਹੇ ਪੰਜਾਬ ਦੀ ਧਰਤੀ ਤੇ ਠੇਕੇਦਾਰੀ ਸਿਸਟਮ ਨੂੰ ਤੋੜ ਕੇ ਰੈਗੂਲਰ ਭਰਤੀ ਨੂੰ ਕਰਵਾਉਣ ਦੀ ਗੱਲ ਹੋਵੇ। ਜੰਥੇਬੰਦੀ ਦੇ ਸੁਨੇਹੇ ਤੇ ਰਾਜ ਭਰ ਦੇ ਹਰ ਜ਼ਿਲ੍ਹੇ ਅੰਦਰ 31 ਦੀ ਕਨਵੈਨਸ਼ਨ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਜੰਥੇਬੰਦੀ ਦੇ ਸੂਬਾ ਸਰਪ੍ਰਸਤ ਰਣਜੀਤ ਸਿੰਘ ਬਾਠ, ਜਨਰਲ ਸਕੱਤਰ ਹਰਜੀਤ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਬਲਰਾਜ ਸਿੰਘ ਘਲੋਟੀ, ਸਵਰਨਜੀਤ ਸਿੰਘ ਭਗਤਾ ਤੇ ਉਂਕਾਰ ਸਿੰਘ ਦਿਨ ਰਾਤ ਜ਼ਿਲ੍ਹਿਆਂ ਦੇ ਸੰਪਰਕ ਵਿੱਚ ਹਨ। ਇਸ ਸਬੰਧੀ ਜੰਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਦਾ ਕਹਿਣਾ ਹੈ ਕਿ 31 ਦੀ ਕਨਵੈਨਸ਼ਨ ਰਾਜ ਭਰ ਦੇ ਲੀਡਰਾਂ ਵਿੱਚ ਇੱਕ ਅਹਿਮ ਐਨਰਜ਼ੀ ਪੈਦਾ ਕਰੇਗੀ, ਜੋ ਕਿ ਆਉਣ ਵਾਲੇ ਸਮੇਂ ਦੌਰਾਨ ਸਰਕਾਰ ਦੇ ਸਾਰੇ ਭਰਮ ਭੁਲੇਖੇ ਦੂਰ ਕਰ ਦੇਵੇਗੀ। ਉਨ੍ਹਾਂ ਦੱਸਿਆ ਕਿ ਕਨਵੈਨਸ਼ਨ ਦੇ ਮੇਜ਼ਮਾਨ ਜ਼ਿਲੇ ਜਲੰਧਰ ਵਿੱਚ ਜੰਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕੇਵਲ ਹੁੰਦਲ ਅਤੇ ਸੂਬਾ ਕਮੇਟੀ ਮੈਂਬਰ ਸ਼ਿਵਰਾਜ ਸਿੰਘ ਜਲੰਧਰ ਪੂਰੇ ਪੰਜਾਬ ਦੀ ਲੀਡਰਸ਼ਿੱਪ ਦੇ ਸਵਾਗਤ ਲਈ ਵਿਸ਼ੇਸ਼ ਤਿਆਰੀ ਕਰ ਰਹੇ ਹਨ। ਉੱਧਰ ਜਸਵਿੰਦਰ ਸਿੰਘ ਸਿੱਧੂ ਨਾਲ ਪਿਛਲੇ ਸਮੇਂ ਪੰਜਾਬ ਦੇ ਸਕੂਲਾਂ ਨੂੰ ਬਚਾਉਣ ਲਈ ਮਰਨ ਵਰਤ ਤੇ ਬੈਠੇ ਆਗੂ ਪਰਮਜੀਤ ਸਿੰਘ ਮਾਨ, ਲਖਵੀਰ ਸਿੰਘ ਬੋਹਾ ਅਤੇ ਵਿਪਨ ਲੋਟਾ ਨੇ ਕਿਹਾ ਕਿ ਜੇਕਰ ਦੁਬਾਰਾ ਫਿਰ ਸੰਘਰਸ਼ ਦਾ ਅਖਾੜਾ ਭਖਦਾ ਹੈ, ਤਾਂ ਉਹ ਪਹਿਲਾਂ ਦੀ ਤਰ੍ਹਾਂ ਪਿੱਛੇ ਨਹੀਂ ਹਟਣਗੇ।