Skip to content

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਵਲੋਂ ਪਿੰਡ ਦਿਆਲਪੁਰ ਦੇ ਝੂਠੇ ਪਰਚੇ ਸੰਬੰਧੀ ਕੀਤੀ ਗਈ ਮੀਟਿੰਗ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ  ਵਲੋਂ ਪਿੰਡ ਦਿਆਲਪੁਰ ਦੇ ਝੂਠੇ ਪਰਚੇ ਸੰਬੰਧੀ ਕੀਤੀ  ਗਈ ਮੀਟਿੰਗ
Share Facebook X WhatsApp Telegram Email
View in ePaper
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਨਡਾਲਾ ਜ਼ਿਲ੍ਹਾ ਕਪੂਰਥਲਾ ਪ੍ਰਧਾਨ ਸਰਵਨ ਸਿੰਘ ਬਾਊਪੁਰ ਤੇ ਜੋਨ ਪ੍ਰਧਾਨ ਨਿਸ਼ਾਨ ਸਿੰਘ ਜੀ ਅਗਵਾਈ ਹੇਠ ਪਿੰਡ ਦਿਆਲਪੁਰ ਦੇ ਵਿੱਚ ਇਕਾਈ ਆਗੂਆਂ ਨਾਲ ਹੋ ਰਹੀ ਧੱਕੇਸ਼ਾਹੀ ਸਬੰਧੀ ਪ੍ਰੈਸ ਕਾਨਫਰੰਸ ਕੀਤੀ ਗਈ ਜਿਕਰਯੋਗ ਹੈ ਕਿ ਬੀਤੇ ਦਿਨੀ ਰਵੀ ਕੁਮਾਰ ਉਮਰ 38 ਸਾਲ ਪੁੱਤਰ ਪਰਮਜੀਤ ਸਿੰਘ ਪਿੰਡ ਜੱਗਾਂ ਜਿਲਾ ਕਪੂਰਥਲਾ ਦੀ ਮੌਤ ਉਪਰੰਤ ਥਾਣਾ ਸੁਭਾਨਪੁਰ ਵਲੋਂ ਪਿੰਡ ਦਿਆਲਪੁਰ ਦੇ ਕੁਝ ਬੇਕਸੂਰ ਵਿਅਕਤੀਆਂ ਤੇ ਪਰਚਾ ਦੇ ਦਿੱਤਾ ਸੀ ਜੋਕਿ ਨਾਜਾਇਜ਼ ਅਤੇ ਝੂਠਾ ਸੀ ਇਹ ਪਰਚਾ ਪੁਲਿਸ ਨੇ ਸਿਆਸੀ ਦਬਾ ਚ ਆਕੇ ਕੀਤਾ ਸੀ ਜਦਕਿ ਮ੍ਰਿਤਕ ਇਕ ਸੜਕ ਦੁਰਘਟਨਾ ਚ ਮਰਿਆ ਸੀ ਇਸ ਮੌਕੇ ਜੋਨ ਪ੍ਰੈੱਸ ਸਕੱਤਰ ਗੱਗੀ ਹਮੀਰਾ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਪ੍ਰਸਾਸ਼ਨ ਤੋਂ ਮੰਗ ਕੀਤੀ ਗਈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਤੇ ਝੂਠੇ ਪਰਚੇ ਦੇ ਹੋਏ ਸ਼ਿਕਾਰ ਵਿਅਕਤੀਆਂ ਨੂੰ ਇਨਸਾਫ ਦਿੱਤਾ ਜਾਵੇ ਜੇਕਰ ਇਨਸਾਫ ਨਾ ਮਿਲਿਆ ਤੇ ਸਾਨੂੰ ਆਉਣ ਵਾਲੇ ਦਿਨਾਂ ਚ ਪੰਜਾਬ ਪੱਧਰ ਤੇ ਕਾਲ ਕਰਕੇ ਸਾਰੇ ਸੂਬੇ ਦੇ ਕਿਸਾਨ ਆਗੂਆਂ ਅਤੇ ਮੇਂਬਰ ਸਾਹਿਬਾਨ ਵਲੋਂ ਅਣਮਿੱਥੇ ਸਮੇਂ ਲਈ ਹਾਈਵੇ ਜਾਮ ਕੀਤਾ ਜਾਵੇਗਾ ਇਸ ਮੌਕੇ ਦੋਨਾਂ ਪਿੰਡਾਂ ਦੀ ਪੰਚਾਇਤਾਂ,ਸਰਪੰਚ ਅਤੇ ਮੋਹਤਬਰ ਵਿਅਕਤੀ ਵੱਡੀ ਗਿਣਤੀ ਚ ਮਜੂਦ ਸਨ ਇਸ ਮੌਕੇ ਕਿਰਪਾਲ ਸਿੰਘ, ਪਲਵਿੰਦਰ ਸਿੰਘ,ਮਲਕੀਤ ਸਿੰਘ,ਹਰਦੀਪ ਸਿੰਘ, ਸਰਪੰਚ ਜੋਗਿੰਦਰ ਸਿੰਘ,ਸ਼ਮਿੰਦਰ ਸਿੰਘ,ਹਰਪ੍ਰੀਤ ਸਿੰਘ,ਸੁਖਦੇਵ ਸਿੰਘ,ਸਾਬਕਾ ਡੀ ਐਸ ਪੀ ਸੋਮਨਾਥ,ਜਗਦੀਸ਼ ਸਿੰਘ,ਮਨਜੀਤ ਸਿੰਘ ਮਾਨ,ਬੂਟਾ ਸਿੰਘ,ਰਮੇਸ਼ ਕੁਮਾਰ,ਡਾਕਟਰ ਸੋਮਨਾਥ ,ਡਾਕਟਰ ਸਤਨਾਮ ਸਿੰਘ ,ਕੇਵਲ ਕ੍ਰਿਸ਼ਨ,ਹਰਜੀਤ ਸਿੰਘ,ਹਰਬੰਸ ਸਿੰਘ,ਨਵਦੀਪ ਸਿੰਘ,ਸੇਵਾ ਸਿੰਘ,ਸੁਰਜੀਤ ਸਿੰਘ, ਬੱਬੂ ਹਮੀਰਾ,ਦਰਸ਼ਨ ਸਿੰਘ ਹਮੀਰਾ ਆਦਿ ਹਾਜਿਰ ਸਨ ਇਸ ਮਾਮਲੇ ਥਾਣਾ ਸੁਭਾਨਪੁਰ ਦੇ ਐਸ ਐਚ ਓ ਬਿਕਰਮਜੀਤ ਸਿੰਘ ਚੌਹਾਨ ਨੇ ਦੱਸਿਆ ਕਿ ਪਿੰਡ ਦਿਆਲਪੁਰ ਦੇ ਕੁਝ ਵਿਅਕਤੀਆਂ ਖਿਲਾਫ ਹੋਏ ਪਰਚੇ ਸੰਬੰਧੀ ਉਹਨਾਂ ਦੇ ਪਰਿਵਾਰਿਕ ਮੇਮ੍ਬਰਾਂ ਨੇ ਉੱਚ ਅਧਿਕਾਰੀਆਂ ਕੋਲੋਂ ਇਨਕੁਆਰੀ ਲੱਗਵਾ ਲਈ ਹੈ ਸੋ ਹੁਣ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਹਿਤ ਹੈ ਅਤੇ ਜਾਂਚ ਪੜਤਾਲ ਬਾਦ ਜੋ ਵੀ ਸੱਚ ਹੋਵੇਗਾ ਸਾਹਮਣੇ ਆ ਜਾਵੇਗਾ